ਤਾਜਾ ਖਬਰਾਂ
ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਮਹੱਤਵਪੂਰਨ ਰਾਜਨੀਤਿਕ ਐਲਾਨ ਕੀਤਾ ਹੈ। ਲੰਬੇ ਸਮੇਂ ਤੋਂ ਜਲਾਲਾਬਾਦ ਹਲਕੇ ਤੋਂ ਚੋਣ ਲੜਦੇ ਆ ਰਹੇ ਸੁਖਬੀਰ ਬਾਦਲ ਨੇ ਇਸ ਵਾਰ ਆਪਣਾ ਹਲਕਾ ਬਦਲਣ ਦਾ ਫੈਸਲਾ ਕੀਤਾ ਹੈ।
ਸੁਖਬੀਰ ਬਾਦਲ ਨੇ ਦੱਸਿਆ ਕਿ ਗਿੱਦੜਬਾਹਾ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੀ ਜ਼ਬਰਦਸਤ ਮੰਗ ਅਤੇ ਸਮਰਥਨ ਨੂੰ ਦੇਖਦੇ ਹੋਏ ਉਹ 2027 ਦੀਆਂ ਚੋਣਾਂ ਗਿੱਦੜਬਾਹਾ ਤੋਂ ਲੜਨਗੇ। ਰਾਜਨੀਤਿਕ ਗਲਿਆਂ 'ਚ ਇਸ ਫੈਸਲੇ ਨੂੰ ਅਕਾਲੀ ਦਲ ਦੀ ਅਗਲੇ ਚੋਣਾਂ ਲਈ ਰਣਨੀਤੀ ਵਿੱਚ ਇੱਕ ਵੱਡਾ ਤੇ ਪ੍ਰਭਾਵਸ਼ਾਲੀ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।
ਗਿੱਦੜਬਾਹਾ ਹਲਕੇ ਨਾਲ ਬਾਦਲ ਪਰਿਵਾਰ ਦਾ ਇਤਿਹਾਸਕ ਨਾਤਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਕਈ ਵਾਰ ਗਿੱਢੜਬਾਹਾ ਤੋਂ ਵਿਧਾਇਕ ਰਹਿ ਚੁੱਕੇ ਹਨ। ਹੁਣ ਸੁਖਬੀਰ ਬਾਦਲ ਵੱਲੋਂ ਇਸ ਹਲਕੇ ਵਿੱਚ ਵਾਪਸੀ ਕਰਨ ਦੇ ਫੈਸਲੇ ਨਾਲ ਅਕਾਲੀ ਦਲ ਦੇ ਰਾਜਨੀਤਿਕ ਪੱਧਰ 'ਤੇ ਨਵੇਂ ਸਮੀਕਰਨ ਬਣ ਸਕਦੇ ਹਨ।
Get all latest content delivered to your email a few times a month.