ਤਾਜਾ ਖਬਰਾਂ
ਬੀ ਸੀ ਐਮ ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਦੀ ਪ੍ਰਤਿਭਾਸਾਲੀ ਵਿਦਿਆਰਥਣ ਕਿਰਨਦੀਪ ਕੌਰ ਨਾਫਰੇ (ਮਹਿਦੂਦਾਂ) ਨੇ ਪੰਜਾਬ ਭਰ ਦੇ 11ਵੀਂ ਅਤੇ 12ਵੀਂ ਜਮਾਤ ਦੇ 400 ਵਿਦਿਆਰਥੀਆਂ ਵਿਚੋਂ ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਇੱਕ ਕਾਬਿਲੇ-ਤਾਰੀਫ਼ ਪ੍ਰਾਪਤੀ ਦਰਜ ਕੀਤੀ ਹੈ। ਆਪਣੀ ਇਸ ਕਾਮਯਾਬੀ ਨਾਲ ਉਸਨੇ ਨਾ ਸਿਰਫ਼ ਲੁਧਿਆਣਾ ਜ਼ਿਲ੍ਹੇ ਦਾ ਨਾਮ ਚਮਕਾਇਆ, ਬਲਕਿ ਬੀ ਸੀ ਐਮ ਸਕੂਲ, ਆਪਣੇ ਮਾਤਾ—ਪਿਤਾ ਜਰਨਲਿਸਟ ਗੁਰਿੰਦਰ ਸਿੰਘ ਮਹਿਦੂਦਾਂ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਦਾ ਮਾਣ ਵੀ ਵਧਾਇਆ। ਉਸਦੀ ਇਸ ਸ਼ਾਨਦਾਰ ਉਪਲਬਧੀ ਨੇ ਸਕੂਲ ਨੂੰ ਰਾਜ ਪੱਧਰ 'ਤੇ ਵਿਸ਼ੇਸ਼ ਮਾਣ ਦਿਵਾਇਆ।
ਕਿਰਨਦੀਪ ਕੌਰ ਨੂੰ "ਸਿਹਤ ਅਤੇ ਖੁਸ਼ਹਾਲੀ ਲਈ ਦੁੱਧ" ਵਿਸ਼ੇ 'ਤੇ ਹੋਏ ਰਾਜ ਪੱਧਰੀ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ੍ਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ 3000 ਰੁਪਏ ਦੇ ਨਕਦ ਇਨਾਮ, ਯਾਦਗਾਰੀ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਹੋਰ ਖਾਸ ਗੱਲ ਇਹ ਸੀ ਕਿ ਬੀ ਸੀ ਐਮ ਸਕੂਲ ਦੀਆਂ ਹੀ ਦੋ ਹੋਰ ਵਿਦਿਆਰਥਣਾਂ-ਬਾਨੀ ਡੋਗਰਾ ਅਤੇ ਅਕਸ਼ਰਾ-ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦੀ ਧਾਕ ਹੋਰ ਮਜ਼ਬੂਤ ਕੀਤੀ। ਇਨ੍ਹਾਂ ਦੋਵਾਂ ਨੂੰ ਵੀ ਨਕਦ ਇਨਾਮ ਅਤੇ ਸਨਮਾਨ ਚਿੰਨ ਪ੍ਰਦਾਨ ਕੀਤੇ ਗਏ।
ਆਪਣੀ ਇਸ ਪ੍ਰਾਪਤੀ ਬਾਰੇ ਕਿਰਨਦੀਪ ਕੌਰ ਨਾਫਰੇ ਨੇ ਦੱਸਿਆ ਕਿ ਪਹਿਲਾ ਸਥਾਨ ਹਾਸਿਲ ਕਰਨਾ ਉਸ ਲਈ ਬੇਹੱਦ ਖੁਸ਼ੀ ਅਤੇ ਮਾਣ ਦੀ ਗੱਲ ਹੈ। ਉਸਨੇ ਇਸ ਕਾਮਯਾਬੀ ਦਾ ਸ਼੍ਰੇਯ ਆਪਣੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਕੌੜਾ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਉਹਨਾਂ ਦੀ ਹੌਸਲਾ-ਅਫ਼ਜ਼ਾਈ ਅਤੇ ਸਹਿਯੋਗ ਨਾਲ ਹੀ ਉਸਦਾ ਟੈਲੈਂਟ ਨਿਕਰ ਸਕਿਆ। ਉਸਨੇ ਆਪਣੇ ਵੱਡੇ ਭਰਾ ਹਰਸ਼ਦੀਪ ਸਿੰਘ ਮਹਿਦੂਦਾਂ—ਕਿਤਾਬ "ਮੂਲ ਮੈਂ" ਦੇ ਲੇਖਕ—ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ, ਜਿਸਨੇ ਜੇਤੂ ਲੇਖ "Milk for Health and Prosperity" ਦੀ ਚੋਣ ਵਿੱਚ ਮਦਦ ਕੀਤੀ। ਕਿਰਨਦੀਪ ਨੇ ਆਪਣੇ ਮਾਤਾ—ਪਿਤਾ ਦਾ ਧੰਨਵਾਦ ਕੀਤਾ ਜੋ ਹਮੇਸ਼ਾ ਉਸਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ, ਜਿਸਦੀ ਬਦੌਲਤ ਉਹ ਕਈ ਹੋਰ ਮੁਕਾਬਲਿਆਂ ਵਿੱਚ ਵੀ ਪ੍ਰਤਿਭਾ ਦਿਖਾ ਚੁੱਕੀ ਹੈ।
Get all latest content delivered to your email a few times a month.