ਤਾਜਾ ਖਬਰਾਂ
ਰੋਪੜ ਵਿੱਚ ਕਿਸਮਤ ਨੇ ਇੱਕ ਵਿਅਕਤੀ ਉੱਤੇ ਇਸ ਤਰ੍ਹਾਂ ਮਿਹਰਬਾਨੀ ਕੀਤੀ ਕਿ 7 ਰੁਪਏ ਦੀ ਕੀਮਤ ਵਾਲੀਆਂ ਡੀਅਰ ਲਾਟਰੀ ਟਿਕਟਾਂ ਨੇ ਉਸਦੀ ਜ਼ਿੰਦਗੀ ਹੀ ਬਦਲ ਦਿੱਤੀ। ਸਧਾਰਣ ਦਿਨ ਵਾਂਗ ਉਹ ਅਸ਼ੋਕਾ ਲਾਟਰੀ ਦੀ ਦੁਕਾਨ 'ਤੇ ਪਹੁੰਚਿਆ ਅਤੇ ਇੱਕੋ ਵਾਰ 100 ਟਿਕਟਾਂ ਖਰੀਦ ਲਈਆਂ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਇਹ ਖਰੀਦਦਾਰੀ ਇਕ ਵੱਡੀ ਖ਼ੁਸ਼ਖਬਰੀ ਵਿੱਚ ਤਬਦੀਲ ਹੋ ਜਾਵੇਗੀ।
ਲਾਟਰੀ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਟਿਕਟ ਨੰਬਰ 50A 77823 ਉੱਤੇ 10 ਲੱਖ ਰੁਪਏ ਦਾ ਵੱਡਾ ਇਨਾਮ ਨਿਕਲਿਆ ਹੈ। ਅਸ਼ੋਕਾ ਲਾਟਰੀ ਦੇ ਮਾਲਕ ਨੇ ਵੀ ਹੈਰਾਨੀ ਜਤਾਈ ਕਿ ਇੱਕੋ ਗਾਹਕ ਦੁਆਰਾ ਖਰੀਦੀਆਂ ਗਈਆਂ 100 ਟਿਕਟਾਂ 'ਤੇ ਇਨਾਮ ਲੱਗਣਾ ਬਹੁਤ ਹੀ ਦੁਰਲੱਭ ਮਾਮਲਾ ਹੈ। ਉਹਨਾਂ ਨੇ ਦੱਸਿਆ ਕਿ ਇਹ ਸਭ ਟਿਕਟਾਂ ਉਨ੍ਹਾਂ ਦੀ ਦੁਕਾਨ ਤੋਂ ਹੀ ਵੇਚੀਆਂ ਗਈਆਂ ਸਨ, ਅਤੇ ਵੱਡੇ ਇਨਾਮ ਲਗਾਤਾਰ ਨਿਕਲਣ ਕਾਰਨ ਲੋਕ ਦੂਰ-ਦੂਰੋਂ ਆਪਣੀ ਕਿਸਮਤ ਅਜ਼ਮਾਉਣ ਲਈ ਇੱਥੇ ਆਉਂਦੇ ਹਨ।
ਇਸ ਤੋਂ ਪਹਿਲਾਂ ਵੀ ਬਠਿੰਡਾ ਤੋਂ ਖਰੀਦੀ ਗਈ ਲਾਟਰੀ ਨੇ ਇੱਕ ਹੋਰ ਘਰ ਦੀ ਕਿਸਮਤ ਬਦਲੀ ਸੀ। ਜੈਪੁਰ ਦਾ ਰਹਿਣ ਵਾਲਾ ਸਬਜ਼ੀ ਵੇਚਣ ਵਾਲਾ ਅਮਿਤ ਸੇਹਰਾ 11 ਕਰੋੜ ਰੁਪਏ ਦੀ ਦੀਵਾਲੀ ਬੰਪਰ ਲਾਟਰੀ ਜਿੱਤ ਕੇ ਚਰਚਾ ਵਿਚ ਆ ਗਿਆ ਸੀ। ਸਿਰਫ਼ ਆਪਣੀ ਜਿੱਤ ਤੱਕ ਸੀਮਿਤ ਨਾ ਰਹਿੰਦੇ ਹੋਏ, ਅਮਿਤ ਨੇ ਮਨੁੱਖਤਾ ਦੀ ਮਿਸਾਲ ਕਾਇਮ ਕਰਦੇ ਹੁੰਦੇ ਆਪਣੇ ਦੋਸਤ ਦੀਆਂ ਦੋ ਧੀਆਂ ਦੇ ਵਿਆਹ ਲਈ 51-51 ਲੱਖ ਰੁਪਏ ਦੀ ਮਦਦ ਕਰਨ ਦਾ ਐਲਾਨ ਵੀ ਕੀਤਾ ਸੀ।
Get all latest content delivered to your email a few times a month.