ਤਾਜਾ ਖਬਰਾਂ
ਲੁਧਿਆਣਾ: 8 ਨਵੰਬਰ
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਸਿੱਧ ਪੰਜਾਬੀ ਲੇਖਿਕਾ ਸ਼੍ਰੀਮਤੀ ਚੱਦਨ ਨੇਗੀ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਚੰਦਨ ਨੇਗੀ ਨੇ ਜੰਮੂ ਕਸ਼ਮੀਰ ਵਿੱਚ ਪੈਦਾ ਹੋ ਕੇ ਪੂਰੇ ਗਲੋਬ ਤੇ ਆਪਣੀ ਜਾਣ ਪਛਾਣ ਕਰਵਾਈ। ਉਹ ਪਿਛਲੇ ਕੁਝ ਸਾਲਾਂ ਤੋਂ ਜਲੰਧਰ ਵਿੱਚ ਆਪਣੀ ਬੇਟੀ ਕੇ ਦਾਮਾਦ ਪਰਿਵਾਰ ਕੋਲ ਰਹਿ ਰਹੇ ਸਨ। ਜਲੰਧਰ ਵਿੱਚ ਹੀ ਉਨ੍ਹਾਂ ਪਿਛਲੇ ਦਿਨੀਂ ਸਵਾਸ ਤਿਆਗੇ।
ਪ੍ਰੋ. ਗਿੱਲ ਨੇ ਦੱਸਿਆ ਕਿ
ਸ੍ਰੀਮਤੀ ਚੰਦਨ ਨੇਗੀ ਦਾ ਜਨਮ ਪੇਸ਼ਾਵਰ (ਪਾਕਿਸਤਾਨ) ਵਿੱਚ 26 ਜੂਨ 1937 ਨੂੰ ਹੋਇਆ ਸੀ। ਉਹਨਾਂ ਦਾ ਪਰਿਵਾਰ ਪੇਸ਼ਾਵਰ ਤੋਂ 2947 ਵਿੱਚ ਦੇਸ਼ ਵੰਡ ਵੇਲੇ ਜੰਮੂ ਆ ਵਸਿਆ ਸੀ। ਵਿਆਹ ਤੋਂ ਬਾਅਦ ਉਹ ਦਿੱਲੀ ਚਲੇ ਗਏ ਤੇ ਆਲ ਇੰਡੀਆ ਰੇਡੀਓ ਜੰਮੂ ਅਤੇ ਕਸ਼ਮੀਰ ਤੋਂ 1969 ਤੋਂ 1978 ਤੱਕ ਪੰਜਾਬੀ ਦਰਪਨ ਪੇਸ਼ ਕਰਦੇ ਰਹੇ।
1975 ਵਿੱਚ ਉਨ੍ਹਾਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਹੁਣ ਤੱਕ ਉਹ 34 ਕਿਤਾਬਾਂ ਗਲਪ ਸਾਹਿਤ ਦੀ ਝੋਲੀ ਪਾ ਚੁੱਕੇ ਸਨ,ਜਿੰਨ੍ਹਾਂ ਵਿੱਚ ਦਸ ਦੇ ਕਰੀਬ ਕਹਾਣੀ ਸੰਗ੍ਰਹਿ, ਪੰਜ ਨਾਵਲ, ਆਪਣੀ ਸਾਹਿਤਕ ਸਵੈ-ਜੀਵਨੀ, 15 ਅਨੁਵਾਦਿਤ ਪੁਸਤਕਾਂ, ਕੁਝ ਸੰਪਾਦਤ ਪੁਸਤਕਾਂ ਅਤੇ “ਪੰਜਾਬੀ-ਡੋਗਰੀ ਸ਼ਬਦ ਕੋਸ਼” ਪ੍ਰਕਾਸ਼ਿਤ ਕਰ ਚੁਕੇ ਸਨ। ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ 'ਨੈਸ਼ਨਲ ਐਵਾਰਡ' ਅਤੇ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਵੀ ਮਿਲਿਆ ਸੀ। ਕਲਰ ਕੇਰੀ ਛਪੜੀ
ਕਨਕ ਕਾਮਿਨੀ,ਜਲ ਬਿਨ ਕੁੰਭ ,
ਸੂਕੇ ਕਾਸਟ,ਮਨ ਕੀ ਬਿਰਥਾ
ਉਨ੍ਹਾਂ ਦੇ ਕਹਾਣੀ ਸੰਗ੍ਰਹਿਆਂ ਵਿੱਚ
ਗੰਧ ਕਥੂਰੀ ,ਬਾਰਿ ਪਰਾਇ,ਸਗਲ ਸੰਗਿ,ਚਿਤੁ ਗੁਪਤੁ,ਮੇਰਾ ਆਪਾ ਮੋੜ ਦੇ,ਮੈਂ ਸੀਤਾ ਨਹੀਂ,ਕਰੜਾ ਸਾਰ
ਸੁਲਗਦੇ ਰਾਹ (ਡਾ. ਮਨਮੋਹਨ ਵੱਲੋਂ ਸੰਪਾਦਿਤ ਚੋਣਵੀਆਂ 44 ਕਹਾਣੀਆਂ ਦਾ ਸੰਗ੍ਰਹਿ) ਤੇ ਸਾਹਿਤਕ ਸਵੈ-ਜੀਵਨੀ “ਨਿਮੋਲੀਆਂ ਦੇ ਹਾਰ” ਪ੍ਰਮੁੱਖ ਹਨ।
Get all latest content delivered to your email a few times a month.