ਤਾਜਾ ਖਬਰਾਂ
ਚੰਡੀਗੜ੍ਹ/ਤਰਨਤਾਰਨ, 4 ਨਵੰਬਰ: ਪੰਜਾਬ ਕਾਂਗਰਸ ਨੇ ਵਿਰੋਧੀ ਪਾਰਟੀਆਂ ਦੀ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਬਿਨਾਂ ਕਿਸੇ ਭੇਦਭਾਵ ਦੇ ਕਾਂਗਰਸ ਵੱਲੋਂ ਸਭ ਤੋਂ ਵਧੀਆ ਮੌਕੇ ਪ੍ਰਦਾਨ ਕੀਤੇ ਜਾਣ ਦੇ ਸਬੰਧ ਵਿੱਚ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀਆਂ ਟਿੱਪਣੀਆਂ ਦਾ ਸਿਆਸੀਕਰਨ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ।
ਤਰਨਤਾਰਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਪੰਜਾਬ ਕਾਂਗਰਸ ਦੇ ਐਸ.ਸੀ. ਵਿਭਾਗ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਅਤੇ ਸਵਰਗੀ ਬੂਟਾ ਸਿੰਘ ਦੇ ਰਿਸ਼ਤੇਦਾਰ ਤੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਵੜਿੰਗ ਦਾ ਜਮਜਬੂਤੀ ਨਾਲ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਟਿੱਪਣੀਆਂ ਇੱਕ ਸਪੱਸ਼ਟ ਇਰਾਦੇ ਅਤੇ ਸਕਾਰਾਤਮਕ ਸੰਦਰਭ ਵਿੱਚ ਕੀਤੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਵੜਿੰਗ ਨੇ ਕਾਂਗਰਸ ਦੀ ਸਮਾਵੇਸ਼ੀਤਾ 'ਤੇ ਜ਼ੋਰ ਦਿੱਤਾ ਸੀ, ਜਿਹੜੀ ਰੰਗ, ਨਸਲ, ਜਾਤ ਜਾਂ ਭਾਈਚਾਰੇ ਦੇ ਨਾਮ 'ਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕਰਦੀ।
ਕੁਲਦੀਪ ਵੈਦ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਕਿਸੇ ਵੀ ਕਿਸਮ ਦੇ ਵਿਤਕਰੇ ਵਿਰੁੱਧ ਪ੍ਰਗਟਾਵੇ ਦਾ ਇੱਕ ਮਿਆਰੀ ਤਰੀਕਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਵੀ ਅਸੀਂ ਵਿਤਕਰੇ ਵਿਰੁੱਧ ਕਿਸੇ ਵੀ ਚੀਜ਼ 'ਤੇ ਜ਼ੋਰ ਦੇਣਾ ਚਾਹੁੰਦੇ ਹਾਂ, ਤਾਂ ਅਸੀਂ ਜਾਤ, ਧਰਮ, ਰੰਗ ਜਾਂ ਭਾਈਚਾਰੇ ਦੀ ਪਰਵਾਹ ਕੀਤੇ ਬਿਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਨੇ ਇਸੇ ਸੰਦਰਭ ਵਿੱਚ ਸਵਰਗੀ ਬੂਟਾ ਸਿੰਘ ਦਾ ਹਵਾਲਾ ਵੀ ਦਿੱਤਾ ਸੀ, ਜਦੋਂ ਵੜਿੰਗ ਨੇ ਇਸ ਗੱਲ ਉਪਰ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਕਾਂਗਰਸ ਪਾਰਟੀ ਜਾਤ, ਧਰਮ, ਰੰਗ ਜਾਂ ਭਾਈਚਾਰੇ ਦੇ ਆਧਾਰ 'ਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕਰਦੀ।
ਵੈਦ ਨੇ ਭਾਜਪਾ, 'ਆਪ' ਅਤੇ ਅਕਾਲੀ ਦਲ ਸਮੇਤ ਵਿਰੋਧੀ ਪਾਰਟੀਆਂ ਦੀ ਨਿੰਦਾ ਕਰਦੇ ਹੋਏ, ਕਿਹਾ ਕਿ ਉਹ ਹੈਰਾਨ ਹਨ ਕਿ ਇਨ੍ਹਾਂ ਅੰਦਰ ਸਵਰਗੀ ਆਗੂ ਲਈ ਇੰਨਾ ਪਿਆਰ ਅਤੇ ਪ੍ਰਸ਼ੰਸਾ ਕਿਵੇਂ ਜਾਗ ਪਈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਭਾਜਪਾ ਅਤੇ ਖਾਸ ਤੌਰ 'ਤੇ ਅਕਾਲੀ ਦਲ ਨੇ ਹਮੇਸ਼ਾ ਸਵਰਗੀ ਬੂਟਾ ਸਿੰਘ ਨੂੰ ਬਦਨਾਮ ਕੀਤਾ ਹੈ ਅਤੇ ਹੁਣ ਇਨ੍ਹਾਂ ਨੇ ਸਿਰਫ਼ ਚੋਣਾਂ ਸਬੰਧੀ ਉਦੇਸ਼ਾਂ ਲਈ ਬਿਨਾਂ ਕਿਸੇ ਕਾਰਨ ਦੇ ਛਾਤੀ ਪਿੱਟਣੀ ਸ਼ੁਰੂ ਕਰ ਦਿੱਤੀ ਹੈ।
ਵੈਦ ਅਤੇ ਆਦੀਆ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਕਾਰਾਤਮਕ ਅਰਥਾਂ ਵਿੱਚ ਅਤੇ ਬਿਨਾਂ ਕਿਸੇ ਨਕਾਰਾਤਮਕ ਇਰਾਦੇ ਦੇ ਟਿੱਪਣੀਆਂ ਕਰਨ ਦੇ ਬਾਵਜੂਦ, ਵੜਿੰਗ ਨੇ ਬਿਨਾਂ ਸ਼ਰਤ ਮੁਆਫੀ ਮੰਗੀ ਸੀ। ਵੈਦ ਅਤੇ ਆਦਿਆ ਨੇ ਸਵਾਲ ਕੀਤਾ ਕਿ ਜਦੋਂ ਵੜਿੰਗ ਨੇ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ, ਤਾਂ ਮੁੱਦੇ ਨੂੰ ਘਸੀਟਣ ਦਾ ਕੀ ਮਤਲਬ ਹੈ?
Get all latest content delivered to your email a few times a month.