ਤਾਜਾ ਖਬਰਾਂ
ਅਕਤੂਬਰ ਮਹੀਨਾ ਤਿਉਹਾਰਾਂ ਨਾਲ ਰੰਗਿਆ ਹੋਇਆ ਸੀ ਅਤੇ ਕਈ ਛੁੱਟੀਆਂ ਮਿਲੀਆਂ ਸਨ। ਹੁਣ ਨਵੰਬਰ ਦੀ ਸ਼ੁਰੂਆਤ ਦੇ ਨਾਲ ਹੀ ਇੱਕ ਹੋਰ ਵੱਡੀ ਦੇਸ਼ ਵਿਆਪੀ ਛੁੱਟੀ ਆ ਰਹੀ ਹੈ। ਕੱਲ੍ਹ, ਬੁੱਧਵਾਰ 5 ਨਵੰਬਰ ਨੂੰ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਅਤੇ ਕੱਤਕ ਪੁੰਨਿਆ ਦੇ ਪਵਿੱਤਰ ਮੌਕੇ 'ਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਸਰਕਾਰੀ ਤੇ ਨਿੱਜੀ ਕੰਮਕਾਜ ਠੱਪ ਰਹੇਗਾ।
ਇਸ ਦਿਨ ਨਾ ਸਿਰਫ਼ ਸਰਕਾਰੀ ਦਫ਼ਤਰ ਬੰਦ ਰਹਿਣਗੇ, ਸਗੋਂ ਦੇਸ਼ ਭਰ ਵਿੱਚ ਬੈਂਕਾਂ ਅਤੇ ਸਟਾਕ ਮਾਰਕੀਟਾਂ ਵਿੱਚ ਵੀ ਕੋਈ ਲੈਣ-ਦੇਣ ਨਹੀਂ ਹੋਵੇਗਾ। BSE ਅਤੇ NSE ਵੱਲੋਂ ਜਾਰੀ ਕੀਤੀ ਛੁੱਟੀਆਂ ਦੀ ਸੂਚੀ ਮੁਤਾਬਕ 5 ਨਵੰਬਰ ਨੂੰ ਕੋਈ ਟਰੇਡਿੰਗ ਨਹੀਂ ਹੋਵੇਗੀ। ਵਸਤੂ (Commodity) ਅਤੇ ਮੁਦਰਾ (Currency) ਬਾਜ਼ਾਰ ਵੀ ਇਸ ਦਿਨ ਬੰਦ ਰਹਿਣਗੇ।
ਭਾਰਤੀ ਰਿਜ਼ਰਵ ਬੈਂਕ (RBI) ਦੇ ਛੁੱਟੀਆਂ ਕੈਲੰਡਰ ਅਨੁਸਾਰ, ਗੁਰੂ ਨਾਨਕ ਜਯੰਤੀ/ਕੱਤਕ ਪੁੰਨਿਆ ਦੇ ਮੌਕੇ 'ਤੇ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ। ਇਸ ਸੂਚੀ ਵਿੱਚ ਪੰਜਾਬ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਓਡੀਸ਼ਾ, ਤੇਲੰਗਾਨਾ, ਜੰਮੂ-ਕਸ਼ਮੀਰ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਸ਼ਾਮਲ ਹਨ।
ਇਸ ਤਰ੍ਹਾਂ, ਕੱਲ੍ਹ ਦੇਸ਼ ਭਰ ਵਿੱਚ ਇਹ ਪਵਿੱਤਰ ਦਿਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਲੋਕ ਗੁਰਦੁਆਰਿਆਂ ਵਿਚ ਮੱਥਾ ਟੇਕਣਗੇ ਅਤੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਸਾਂਝੀਆਂ ਕਰਨਗੇ, ਜਦਕਿ ਸਰਕਾਰੀ ਤੇ ਵਿੱਤੀ ਸੇਵਾਵਾਂ ਅਗਲੇ ਦਿਨ ਮੁੜ ਸ਼ੁਰੂ ਹੋਣਗੀਆਂ।
Get all latest content delivered to your email a few times a month.