IMG-LOGO
ਹੋਮ ਪੰਜਾਬ: ਮਾਨਸਾ 'ਚ ਦਿਨ-ਦਿਹਾੜੇ ਦੁਕਾਨ ਤੇ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਨੂੰ...

ਮਾਨਸਾ 'ਚ ਦਿਨ-ਦਿਹਾੜੇ ਦੁਕਾਨ ਤੇ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਨੂੰ ਟਰੇਸ ਕਰਕੇ ਕੀਤਾ ਕਾਬੂ

Admin User - Oct 31, 2025 08:52 PM
IMG

ਮਾਨਸਾ, 31 ਅਕਤੂਬਰ 2025 ( ਸੰਜੀਵ ਜਿੰਦਲ) : SSP ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋ ਮਿਤੀ 28.10.2025 ਸ਼ਹਿਰ ਮਾਨਸਾ ਵਿਖੇ ਦੁਕਾਨ ਪਰ ਫਾਇਰਿੰਗ ਕਰਨ ਵਾਲੇ ਵਿਅਕਤੀਆਂ ਨੂੰ ਟਰੇਸ ਕਰਕੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮਿਤੀ 28-10-2025 ਨੂੰ ਵਕਤ ਕਰੀਬ ਸ਼ਾਮ 04:15 ਵਜੇ ਥਾਣਾ ਸਿਟੀ-1 ਮਾਨਸਾ ਦੇ ਏਰੀਆ ਵਿੱਚ ਗੁਰੂਦੁਆਰਾ ਚੌਂਕ ਮਾਨਸਾ ਵਿਖੇ ਸਥਿਤ ਸਤੀਸ਼ ਕੁਮਾਰ ਉਰਫ ਨੀਟੂ ਵਾਸੀ ਵਾ.ਨੰ 02 ਮਾਨਸਾ ਦੀ ਪੈਸਟੀਸਾਈਡ ਦੀ ਦੁਕਾਨ ਗੁਰ ਸ਼ਕਤੀ ਟਰੇਡਿੰਗ ਕੰਪਨੀ ਤੇ ਮੋਟਰਸਾਈਕਲ ਸਵਾਰ 2 ਅਣਪਛਾਤੇ ਵਿਅਕਤੀ ਫਾਇਰਿੰਗ ਕਰਕੇ ਭੱਜ ਗਏ ਸਨ। ਜਿਸ ਤੇ ਸਤੀਸ਼ ਕੁਮਾਰ ਉਕਤ ਦੇ ਬਿਆਨ ਪਰ ਮੁਕੱਦਮਾ ਨੰਬਰ 152 ਮਿਤੀ 28-10-2025 ਅ/ਧ 109,125,3(5) ਬੀ.ਐਨ.ਐਸ, 25 ਆਰਮਜ ਐਕਟ ਥਾਣਾ ਸਿਟੀ-1 ਮਾਨਸਾ ਬਰਖਿਲਾਫ  ਨਾ ਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ। ਮਾਨਸਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸ਼ੂਟਰਾਂ ਦੀ ਭਾਲ ਲਈ ਵੱਖ ਵੱਖ ਸਰਚ ਟੀਮਾਂ ਦਾ ਗਠਨ ਕੀਤਾ ਗਿਆ ਸੀ। 

ਮੁਕੱਦਮਾ ਦੀ ਤਫਤੀਸ਼ ਦੇ ਸਬੰਧ ਵਿੱਚ ਪੁਲਿਸ ਪਾਰਟੀ ਪਾਸ ਮੁਖਬਰੀ ਹੋਈ ਕਿ ਵਾਰਦਾਤ ਕਰਨ ਵਾਲੇ ਵਿਅਕਤੀ ਹੁਣ ਵੀ ਅੰਡਰ ਬਰਿੱਜ ਚਕੇਰੀਆਂ ਤੋਂ ਬਰਨਾਲਾ ਰੋਡ ਦੇ ਨੇੜੇ ਝਾੜੀਆਂ ਕੋਲ ਮੌਜੂਦ ਹਨ, ਜਿਸਤੇ ਪੁਲਿਸ ਪਾਰਟੀ ਜੇਰੇ ਅਗਵਾਈ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਮੌਕੇ ਤੇ ਪੁੱਜਕੇ ਦੋਵਾਂ ਵਿਅਕਤੀਆਂ ਨੂੰ ਕਾਬੂ ਕੀਤਾ। ਕਾਬੂ ਕੀਤੇ ਵਿਅਕਤੀਆਂ ਦੇ ਨਾਮ ਗੁਰਸਾਹਿਬ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗੁਰੂਨਾਨਕਪੁਰਾ ਜਿਲ੍ਹਾ ਰੂਪਨਗਰ ਅਤੇ ਰਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪੁਖਰਾਲੀ ਰਾਮਪੁਰ ਜਿਲ੍ਹਾ ਰੂਪਨਗਰ ਹਨ। 

ਗੁਰਸਾਹਿਬ ਸਿੰਘ ਦੇ ਦੱਸਿਆ ਕਿ ਉਸ ਵੱਲੋਂ ਇੱਕ ਹੋਰ ਪਿਸਟਲ ਲੁਕਾ ਛੁਪਾ ਕੇ ਡਰੇਨ ਭੀਖੀ ਦੀ ਪੱਟੜੀ ਪਾਸ ਰੱਖਿਆ ਹੋਇਆ ਹੈ। ਜਿਸਦੀ ਬ੍ਰਾਮਦਗੀ ਦੇ ਸਬੰਧੀ ਉਸਦੇ ਇੰਕਸਾਫ ਅਨੁਸਾਰ ਪੁਲਿਸ ਪਾਰਟੀ ਡਰੇਨ ਭੀਖੀ ਦੀ ਪੱਟੜੀ ਤੇ ਪੁੱਜੀ ਤਾਂ ਬ੍ਰਾਮਦਗੀ ਕਰਾਉਣ ਸਮੇਂ ਗੁਰਸਾਹਿਬ ਸਿੰਘ ਨੇ ਪਿਸਟਲ ਜੋ ਪਹਿਲਾਂ ਹੀ ਲੋਡ ਸੀ ਨੂੰ ਚੁੱਕਕੇ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਜਿਸ ਤੇ ਪੁਲਿਸ ਪਾਰਟੀ ਵੱਲੋਂ ਆਪਣੇ ਬਚਾਉ ਅਤੇ ਜਵਾਬੀ ਕਾਰਵਾਈ ਦੌਰਾਨ ਗੁਰਸਾਹਿਬ ਸਿੰਘ ਦੀ ਸੱਜੀ ਲੱਤ ਪਰ ਗੋਲੀ ਲੱਗਣ ਨਾਲ ਜਖਮੀ ਹੋ ਗਿਆ। ਜਿਸਨੂੰ ਜਖਮੀ ਹਾਲਤ ਵਿੱਚ ਇਲਾਜ ਲਈ ਸਰਕਾਰੀ ਹਸਪਤਾਲ ਮਾਨਸਾ ਦਾਖਲ ਕਰਵਾਇਆ। ਮੌਕਾ ਤੋਂ ਇੱਕ ਪਿਸਤੌਲ ਦੇਸੀ ਕੱਟਾ .32 ਬੋਰ ਸਮੇਤ 1 ਰੌਂਦ ਜਿੰਦਾ, 1 ਖੋਲ ਰੌਂਦ ਬਰਾਮਦ ਕੀਤੇ ਗਏ। ਪੁਲਿਸ ਪਾਰਟੀ ਪਰ ਹਮਲਾ ਕਰਨ ਸਬੰਧੀ ਵੱਖਰਾ ਮੁਕੱਦਮਾ ਥਾਣਾ ਭੀਖੀ ਵਿਖੇ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ। 

ਇਸ ਤੋਂ ਇਲਾਵਾ ਮੁਕੱਦਮਾ ਵਿੱਚ ਹੁਣ ਤੱਕ ਇੱਕ ਮੋਟਰਸਾਈਕਲ ਨੰਬਰੀ UP 20AC1563 ਮਾਰਕਾ CD Delux ਰੰਗ ਕਾਲਾ ਅਤੇ ਲਾਲ, ਇੱਕ ਹੈਲਮਟ, ਇੱਕ ਪਿਸਟਲ .30 ਬੋਰ ਸਮੇਤ 8 ਜਿੰਦਾ ਰੌਂਦ, 5 ਖੋਲ ਰੌਂਦ  ਬ੍ਰਾਮਦ ਕੀਤੇ ਗਏ ਹਨ। ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵਾਰਦਾਤ ਸਮੇਂ ਰਮਨਪ੍ਰੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਗੁਰਸਾਹਿਬ ਸਿੰਘ ਉਸਦੇ ਪਿੱਛੇ ਬੈਠਾ ਸੀ ਅਤੇ ਗੁਰਸਾਹਿਬ ਸਿੰਘ ਨੇ ਹੀ ਦੁਕਾਨ ਪਰ ਫਾਇਰ ਕੀਤੇ ਸਨ। 

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਾਬੂ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.