ਤਾਜਾ ਖਬਰਾਂ
ਚੰਡੀਗੜ੍ਹ:- ਪੰਜਾਬ ਸਰਕਾਰ ਦੇ ਇੱਕ ਵੱਡੇ ਅਧਿਕਾਰੀ ਦੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ ਪੀ ਨੱਢਾ ਨਾਲ਼ ਹੋਈ ਗੁਪਤ ਮੀਟਿੰਗ ਸਰਕਾਰੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। "ਖਬਰ ਵਾਲੇ ਡਾਟ ਕਾਮ" ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮੁਲਾਕਾਤ ਬੀਜੇਪੀ ਪ੍ਰਧਾਨ ਜੇਪੀ ਨੱਢਾ ਦੇ ਦਿੱਲੀ ਵਿਖੇ ਨਿਵਾਸ ਤੇ ਅਕਤੂਬਰ ਦੀ ਪਹਿਲੇ ਹਫਤੇ ਹੋਈ ਦੱਸੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਦੇ ਅਧਿਕਾਰੀ ਦੀ ਬੀਜੇਪੀ ਦੇ ਪ੍ਰਧਾਨ ਨਾਲ ਮੁਲਾਕਾਤ ਸਿਰਫ 15 ਮਿੰਟ ਹੀ ਹੋਈ ਹੈ, ਪਰ ਇਸ ਦੇ ਪੂਰੇ ਵੇਰਵੇ ਅਜੇ ਤੱਕ ਸਾਹਮਣੇ ਨਹੀਂ ਆਏ, ਪਰ ਇਹ ਦੱਸਿਆ ਜਾ ਰਿਹਾ ਹੈ, ਪਰ ਇਹ ਸਪੱਸ਼ਟ ਹੈ ਕਿ ਉਪਰੋਕਤ ਵੱਡੇ ਅਧਿਕਾਰੀ ਨੇ ਆਪਣੇ ਪੁਰਾਣੇ ਸੰਘ ਦੋਸਤਾਂ ਦੀ ਵਿਚੋਲਗੀ ਰਾਹੀਂ ਭਾਜਪਾ ਨਾਲ ਨੇੜਤਾ ਵਧਾਉਣ ਲਈ ਇਹ ਮੁਲਾਕਾਤ ਕੀਤੀ ਦੱਸੀ ਜਾਂਦੀ ਹੈ , ਸੂਤਰ ਦੱਸਦੇ ਹਨ ਕਿ ਉਪਰੋਕਤ ਅਧਿਕਾਰੀ ਨੇ ਪੰਜਾਬ ਨੂੰ ਛੱਡ ਕੇਂਦਰ ਵਿੱਚ ਡੈਪੂਟੇਸ਼ਨ ਲੈਣ ਲਈ ਵੀ ਆਪਣੀ ਅਰਜੋਈ ਰੱਖੀ ਹੈ , ਕਿਉਂਕਿ ਕੇਂਦਰੀ ਏਜੰਸੀਆਂ CBI / ED ਤੇ ED ਵਲੋਂ ਪੰਜਾਬ ਦੇ ਕਈ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਸਿਕੰਜਾ ਕੱਸਣ ਲਈ ਸਰਗਰਮੀ ਕੀਤੀ ਜਾ ਰਹੀ ਹੈ ,ਇਥੋਂ ਤੱਕ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਈ ਹੋਰ IAS ਤੇ IPS ਪੱਧਰ ਦੇ ਅਫਸਰ ਕੇਂਦਰੀ ਏਜੰਸੀਆਂ ਦੇ ਨਿਸ਼ਾਨੇ ਤੇ ਆ ਸਕਦੇ ਹਨ, ਕਿਉਂਕਿ ਤਾਜ਼ਾ ਪੰਜਾਬ ਦੇ ਡੀਆਈਜੀ ਦੀ ਸੀਬੀਆਈ ਵੱਲੋਂ ਕੀਤੀ ਗਿਰਫਤਾਰੀ ਨੇ ਪੰਜਾਬ ਦੇ ਵੱਡੇ ਅਧਿਕਾਰੀਆਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ ।
ਜਿਵੇਂ ਕਿ ਅੱਧੀ ਦਰਜਨ ਦੇ ਕਰੀਬ ਆਈਪੀਐਸ ਅਧਿਕਾਰੀ ਇਨਕਮ ਟੈਕਸ ਵਿਭਾਗ ਵੱਲੋਂ ਸੱਟਾ ਬਾਜ਼ਾਰ ਦੇ ਦਲਾਲਾਂ ਤੋਂ ਰਿਸ਼ਵਤ ਲੈਣਾ ਆਦਿ ਦੇ ਮਸਲੇ ਨੂੰ ਲੈ ਕੇ ਰਡਾਰ ਤੇ ਹਨ ਤੇ ਨਾਲ ਹੀ ਈਡੀ ਵੱਲੋਂ ਅਮਰੂਦਾ ਦੇ ਬਾਗ ਚ ਕਰੋੜਾਂ ਰੁਪਏ ਦੇ ਸਕੈਂਡਲ ਤੋਂ ਇਲਾਵਾ ਫੂਡ ਸਪਲਾਈ ਵਿਭਾਗ ਦੇ ਟੈਂਡਰ ਘਟਾਲੇ ਵਿੱਚ ਵੀ ਕਈ ਆਈ ਏ ਐਸ ਅਧਿਕਾਰੀਆਂ ਵਿਰੁੱਧ ਕਾਰਵਾਈ ਹੋ ਸਕਦੀ ਹੈ ।
Get all latest content delivered to your email a few times a month.