ਤਾਜਾ ਖਬਰਾਂ
ਸਤੀਸ਼ ਸ਼ਾਹ ਦੇ ਦੇਹਾਂਤ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਤੀਸ਼ ਦੇ ਪ੍ਰਸ਼ੰਸਕ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਦੌਰਾਨ ਸਤੀਸ਼ ਸ਼ਾਹ ਦੇ ਆਨ-ਸਕ੍ਰੀਨ ਬੇਟੇ ਸੁਮਿਤ ਰਾਘਵਨ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ‘ਸਾਰਾਭਾਈ ਵਰਸੇਸ ਸਾਰਾਭਾਈ’ ਵਿੱਚ ਸਤੀਸ਼ ਸ਼ਾਹ ਦੇ ਬੇਟੇ ਦਾ ਕਿਰਦਾਰ ਨਿਭਾਉਣ ਵਾਲੇ ਸੁਮਿਤ ਆਪਣੇ ਆਨ-ਸਕ੍ਰੀਨ ਪਿਤਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਦਮੇ ਵਿੱਚ ਹਨ। ਅਦਾਕਾਰ ਨੇ ਵੀਡੀਓ ਵਿੱਚ ਦੱਸਿਆ ਹੈ ਕਿ ਸਤੀਸ਼ ਸ਼ਾਹ ਉਨ੍ਹਾਂ ਲਈ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਸਨ। ਵੀਡੀਓ ਵਿੱਚ ਸਤੀਸ਼ ਸ਼ਾਹ ਬਾਰੇ ਗੱਲਾਂ ਕਰਦੇ ਹੋਏ ਸੁਮਿਤ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵੀ ਛਲਕ ਪਏ।
ਸੁਮਿਤ ਰਾਘਵਨ ਨੇ ਕੀ ਕਿਹਾ?
ਸੁਮਿਤ ਰਾਘਵਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ, ਜੋ ਮਿੰਟਾਂ ਵਿੱਚ ਹੀ ਵਾਇਰਲ ਹੋ ਗਿਆ। ਸੁਮਿਤ ਵੀਡੀਓ ਵਿੱਚ ਸਤੀਸ਼ ਸ਼ਾਹ ਨਾਲ ਬਿਤਾਏ ਖੂਬਸੂਰਤ ਪਲਾਂ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ। ਸੁਮਿਤ ਕਹਿੰਦੇ ਹਨ, "ਸਾਲ 2004 ਵਿੱਚ ਅਸੀਂ ਇੱਕ ਸ਼ੋਅ ਕੀਤਾ ਸੀ ਅਤੇ 70 ਐਪੀਸੋਡਾਂ ਤੋਂ ਬਾਅਦ ਅਸੀਂ ਸ਼ੋਅ ਦੀ ਸ਼ੂਟਿੰਗ ਵੀ ਬੰਦ ਕਰ ਦਿੱਤੀ ਸੀ, ਕਿਉਂਕਿ ਸ਼ੋਅ ਚੱਲ ਨਹੀਂ ਸਕਿਆ ਸੀ। ਪਰ ਅੱਜ 21 ਸਾਲ ਬਾਅਦ ਵੀ ਇਹ ਸ਼ੋਅ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ, ਸ਼ੋਅ ਦਾ ਨਾਮ ਹੈ 'ਸਾਰਾਭਾਈ ਵਰਸੇਸ ਸਾਰਾਭਾਈ'। ਸ਼ੋਅ ਦੇ ਹਰ ਕਿਰਦਾਰ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ, ਹਰ ਕੋਈ ਸਾਡੇ ਕਿਰਦਾਰਾਂ ਦੀ ਤੁਲਨਾ ਆਪਣੇ ਪਰਿਵਾਰ ਨਾਲ ਕਰਦਾ ਹੈ। ਪਰ ਸਤੀਸ਼ ਸ਼ਾਹ ਦੇ ਕਿਰਦਾਰ ਇੰਦਰਵਦਨ ਸਾਰਾਭਾਈ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।"
ਸੁਮਿਤ ਨੇ ਅੱਗੇ ਭਾਵੁਕ ਹੁੰਦੇ ਹੋਏ ਕਿਹਾ, "ਆਨ-ਸਕ੍ਰੀਨ ਦੇ ਨਾਲ-ਨਾਲ ਸਾਡੀ ਆਫ-ਸਕ੍ਰੀਨ ਵੀ ਕਾਫ਼ੀ ਚੰਗੀ ਬਾਂਡਿੰਗ ਸੀ। ਅਸੀਂ ਕਦੇ ਵੀ ਬਾਹਰ ਮਿਲਦੇ ਸੀ ਤਾਂ ਇੱਕ-ਦੂਜੇ ਨੂੰ ਕਿਰਦਾਰਾਂ ਦੇ ਨਾਮ ਨਾਲ ਹੀ ਬੁਲਾਉਂਦੇ ਸੀ। ਮੈਂ ਉਨ੍ਹਾਂ ਨੂੰ 'ਪਾਪਾ' ਹੀ ਕਹਿੰਦਾ ਸੀ। 'ਸਾਰਾਭਾਈ' ਦੇ ਸਾਰੇ ਪ੍ਰਸ਼ੰਸਕ ਆਪਣੀਆਂ ਸੰਵੇਦਨਾਵਾਂ ਭੇਜ ਰਹੇ ਹਨ, ਇਸ ਪਰਿਵਾਰ ਦਾ ਵੱਡਾ ਬੇਟਾ ਹੋਣ ਦੇ ਨਾਤੇ ਮੈਂ ਸਾਰਿਆਂ ਦੀਆਂ ਸੰਵੇਦਨਾਵਾਂ ਸਵੀਕਾਰ ਕਰਦਾ ਹਾਂ। ਅਤੇ ਅੰਤ ਵਿੱਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਅਲਵਿਦਾ ਪਾਪਾ, ਉਸ ਪਾਰ ਫਿਰ ਮਿਲਾਂਗੇ। ਤੁਸੀਂ ਹਮੇਸ਼ਾ ਯਾਦ ਆਓਗੇ।"
ਦੱਸ ਦੇਈਏ ਕਿ ‘ਸਾਰਾਭਾਈ ਵਰਸੇਸ ਸਾਰਾਭਾਈ’ ਦੇ ਕਿਰਦਾਰ ਅੱਜ ਵੀ ਦਰਸ਼ਕਾਂ ਦੇ ਪਸੰਦੀਦਾ ਹਨ। ਸੁਮਿਤ ਨੇ ਸਤੀਸ਼ ਸ਼ਾਹ ਦੇ ਵੱਡੇ ਬੇਟੇ ਸਾਹਿਲ ਸਾਰਾਭਾਈ ਦਾ ਕਿਰਦਾਰ ਨਿਭਾਇਆ ਸੀ। ਉੱਥੇ ਹੀ ਇਨ੍ਹਾਂ ਦੋਹਾਂ ਦੇ ਨਾਲ-ਨਾਲ ਇਸ ਟੀਵੀ ਸੀਰੀਅਲ ਵਿੱਚ ਰਤਨਾ ਪਾਠਕ ਸ਼ਾਹ, ਰੂਪਾਲੀ ਗਾਂਗੁਲੀ, ਰਾਜੇਸ਼ ਕੁਮਾਰ, ਦੇਵੇਨ ਭੋਜਾਨੀ ਅਤੇ ਵੈਭਵੀ ਉਪਾਧਿਆਏ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ।
Get all latest content delivered to your email a few times a month.