ਤਾਜਾ ਖਬਰਾਂ
ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਵਿੱਚ 5 ਨਵੰਬਰ (ਬੁੱਧਵਾਰ) ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਸਿੱਖ ਧਰਮ ਦੇ ਸੰਸਾਰਕ ਪ੍ਰਕਾਸ਼ ਪੁਰਬ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸਨਮਾਨ ਵਿੱਚ ਘੋਸ਼ਿਤ ਕੀਤੀ ਗਈ ਹੈ।
ਸਰਕਾਰੀ ਨੋਟੀਫਿਕੇਸ਼ਨ ਅਨੁਸਾਰ, ਇਸ ਦਿਨ ਸੂਬੇ ਭਰ ਵਿੱਚ ਧਾਰਮਿਕ ਸਮਾਰੋਹ, ਸ਼ਬਦ ਕੀਰਤਨ ਅਤੇ ਨਗਰ ਕੀਰਤਨ ਆਦਿ ਆਯੋਜਿਤ ਕੀਤੇ ਜਾਣਗੇ। ਲੋਕਾਂ ਨੂੰ ਇਸ ਪਵਿੱਤਰ ਮੌਕੇ ‘ਤੇ ਗੁਰਦੁਆਰਿਆਂ ਵਿੱਚ ਹਾਜ਼ਰੀ ਲਗਾਉਣ ਅਤੇ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।
ਇਸ ਨਾਲ ਨਾਲ, ਨਵੰਬਰ ਮਹੀਨੇ ਵਿੱਚ ਹੋਰ ਮਹੱਤਵਪੂਰਨ ਤਰੀਖਾਂ ‘ਤੇ ਵੀ ਛੁੱਟੀਆਂ ਰਹਿਣਗੀਆਂ - 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਿਵਸ ਅਤੇ 25 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ।
ਇਹ ਤਿੰਨੋ ਛੁੱਟੀਆਂ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਵਾਲੀਆਂ ਹਨ, ਜਿਨ੍ਹਾਂ ਦੇ ਮੱਦੇਨਜ਼ਰ ਸਰਕਾਰ ਨੇ ਲੋਕਾਂ ਨੂੰ ਸਮਾਗਮਾਂ ਵਿੱਚ ਭਾਗ ਲੈਣ ਅਤੇ ਆਪਣੀ ਧਾਰਮਿਕ ਆਸਥਾ ਪ੍ਰਗਟਾਉਣ ਲਈ ਸਮਾਂ ਪ੍ਰਦਾਨ ਕੀਤਾ ਹੈ।
Get all latest content delivered to your email a few times a month.