ਤਾਜਾ ਖਬਰਾਂ
ਲੁਧਿਆਣਾ ਕਮਿਸ਼ਨਰੇਟ ਪੁਲਿਸ ਦੇ ਅਧੀਨ ਆਉਂਦੇ ਹੈਬੋਵਾਲ ਪੁਲਿਸ ਥਾਣੇ ਦੀ ਪੁਲਿਸ ਪਾਰਟੀ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 15 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਬ੍ਰਾਮਦ ਕੀਤਾ ਹੈ। ਇਹ ਕਾਰਵਾਈ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ IPS ਅਤੇ ਡਿਪਟੀ ਕਮਿਸ਼ਨਰ ਪੁਲਿਸ ਸਿਟੀ/ਦਿਹਾਤੀ ਰੁਪਿੰਦਰ ਸਿੰਘ IPS ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀ ਗਈ।
ਸੂਚਨਾ ਦੇ ਅਨੁਸਾਰ, ਐੱਸ.ਆਈ ਜਸਵੀਰ ਸਿੰਘ ਮੁੱਖ ਅਫਸਰ ਹੈਬੋਵਾਲ ਥਾਣੇ ਦੇ ਅਗਵਾਈ ਹੇਠ, ਚੌਕੀ ਜਗਤਪੁਰੀ ਦੇ ਇੰਚਾਰਜ ਸੁਖਵਿੰਦਰ ਸਿੰਘ ਅਤੇ ਪੁਲਿਸ ਟੀਮ ਨੇ 19 ਅਕਤੂਬਰ 2025 ਨੂੰ ਪਿੰਡ ਜੱਸੀਆਂ ਨੇੜੇ ਰੇਲਵੇ ਲਾਈਨ ਤੋਂ ਚੈਕਿੰਗ ਦੌਰਾਨ ਸਦੀਪ ਕੁਮਾਰ ਉਰਫ਼ ਬਬਲੂ (ਪੁੱਤਰ ਰਾਧੇ ਸ਼ਾਮ, ਵਾਸੀ ਲੁਧਿਆਣਾ) ਅਤੇ ਇੱਕ ਔਰਤ ਰੱਖੀ ਪਤਨੀ ਪ੍ਰੇਮ ਕੁਮਾਰ (ਵਾਸੀ ਲੁਧਿਆਣਾ) ਨੂੰ ਗ੍ਰਿਫਤਾਰ ਕੀਤਾ।
ਤਲਾਸ਼ੀ ਦੌਰਾਨ ਦੋਵੇਂ ਤਸਕਰਾਂ ਕੋਲੋਂ 15 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁੱਛਗਿੱਛ ਦੇ ਦੌਰਾਨ ਖੁਲਾਸਾ ਹੋਇਆ ਕਿ ਦੋਵੇਂ ਨਸ਼ੇ ਦੀ ਸਪਲਾਈ ਵਿੱਚ ਸ਼ਾਮਲ ਹਨ। ਉਨ੍ਹਾਂ ਦੇ ਖਿਲਾਫ NDPS ਐਕਟ ਅਧੀਨ, ਹੈਬੋਵਾਲ ਪੁਲਿਸ ਥਾਣੇ ਵਿੱਚ ਮੁਕੱਦਮਾ ਨੰਬਰ 179 ਮਿਤੀ 19-10-2025 ਦਰਜ ਕੀਤਾ ਗਿਆ।
ਹੁਣ ਤੱਕ ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਤੋਂ ਹੈਰੋਇਨ ਅਤੇ ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ ਅਤੇ ਦੋਸ਼ੀਆਂ ਦੀ ਹੋਰ ਡੂੰਘਾਈ ਨਾਲ ਤਫ਼ਤੀਸ਼ ਜਾਰੀ ਹੈ।
Get all latest content delivered to your email a few times a month.