ਤਾਜਾ ਖਬਰਾਂ
ਜਗਰਾਉਂ (ਲੁਧਿਆਣਾ) 19 ਅਕਤੂਬਰ-
ਪੰਜਾਬੀ ਜਾਹਿਤ ਸਭਾ ਜਗਰਾਉ ਵੱਲੋਂ ਰਾਜਵੀਰ ਸਿੰਘ ਜਵੰਦਾ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਵਿਸ਼ੇਸ਼ ਇਕੱਤਰਤਾ ਕੀਤੀ ਗਈ।
ਰਾਜਵੀਰ ਜਵੰਦਾ ਦੇ ਲਾਜਪਤ ਰਾਏ ਡੀ ਏ ਵੀ ਕਾਲਿਜ ਜਗਰਾਉਂ ਵਿੱਚ ਪ੍ਰੋਫੈਸਰ ਕਰਮ ਸਿੰਘ ਸੰਧੂ ਨੇ ਰਾਜਵੀਰ ਦੀ ਨਿਮਰਤਾ, ਮਿਠਬੋਲੜੇ ਸੁਭਾਅ ਅਤੇ ਉਸ ਦੀ ਸਾਫ ਸੁਥਰੀ ਗਾਇਕੀ ਬਾਰੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਰਾਜਵੀਰ ਦਾ ਭਰ ਜੁਆਨੀ ਵਿਚ ਵਿਛੋੜਾ ਪਰਿਵਾਰ,ਸੰਗੀਤ ਜਗਤ ਅਤੇ ਉਸ ਦੇ ਅਣਗਿਣਤ ਚਾਹੁਣ ਵਾਲਿਆਂ ਲਈ ਬਹੁਤ ਵੱਡਾ ਘਾਟਾ ਹੈ। ਉਸ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਪਾਕਿ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਪਰਿਵਾਰ ਸਮੇਤ ਸਾਰੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਇਸ ਮੌਕੇ ਫਗਵਾੜਾ ਤੋਂ ਤਰਨਜੀਤ ਸਿੰਘ ਕਿੰਨੜਾ ਵੱਲੋਂ ਸੰਪਾਦਿਤ ਤੇ ਪ੍ਹਕਾਸ਼ਿਤ ਮਾਸਿਕ ਪੱਤਰ “ ਸੰਗੀਤ ਦਰਪਨ” ਦਾ “ਰਾਜਵੀਰ ਜਵੰਦਾ “ਸਿਮਰਤੀ ਵਿਸ਼ੇਸ਼ ਅੰਕ ਵੀ ਲੋਕ ਅਰਪਨ ਕੀਤਾ ਗਿਆ।
ਇਸ ਅੰਕ ਵਿੱਚ ਪ੍ਹਸਿੱਧ ਨਾਟਕ ਕਾਰ ਡਾ. ਆਤਮਜੀਤ, ਪ੍ਹਸਿੱਧ ਗੀਤਕਾਰ ਸ. ਬਾਬੂ ਸਿੰਘ ਮਾਨ, ਸ਼ਮਸ਼ੇਰ ਸਿੰਘ ਸੰਧੂ, ਪ੍ਹਿੰਃ ਸਤੀਸ਼ ਕੁਮਾਰ ਸ਼ਰਮਾ, ਨਵਦੀਪ ਸਿੰਘ ਗਿੱਲ, ਉਜਾਗਰ ਸਿੰਘ ਪਟਿਆਲਾ, ਪ੍ਹੋ. ਗੁਰਭਜਨ ਸਿੰਘ ਗਿੱਲ, ਸ. ਅਸ਼ੋਕ ਭੌਰਾ, ਡਾ. ਕਮਲਜੀਤ ਸਿੰਘ ਟਿੱਬਾ, ਪ੍ਹੋ. ਕਰਮ ਸਿੰਘ ਸੰਧੂ, ਰਾਜਵੀਰ ਸਵੰਦਾ ਦੇ ਸੰਗੀਤ ਉਸਤਾਦ ਲਾਲੀ ਖ਼ਾਨ, ਰਾਉ ਵਰਿੰਦਰ ਸਿੰਘ ਪਟਿਆਲਾ,ਸਰਵਣਜੀਤ ਸਿੰਘ ਗਿੱਲ ਦੇ ਵਿਸ਼ੇਸ਼ ਲੇਖ ਸ਼ਾਮਲ ਹਨ।
ਇਸ ਮੋਕੇ ਪੰਜਾਬੀ ਕਵੀ ਹਰਕੋਮਲ ਬਰਿਆਰ, ਪ੍ਰਿੰ. ਦਿਲਜੀਤ ਕੌਰ ਹਠੂਰ,ਪ੍ਰਭਜੋਤ ਸੋਹੀ, ਰਾਜਦੀਪ ਤੂਰ, ਹ ਸ ਡਿੰਪਲ,ਅਜੀਤ ਪਿਆਸਾ, ਪ੍ਹੋ. ਅਵਤਾਰ ਸਿੰਘ ਜਗਰਾਉਂ, ਕੁਲਦੀਪ ਲੌਹਟ,ਤੇ ਹਰਬੰਸ ਸਿੰਘ ਅਖਾੜਾ ਤੋਂ ਇਲਾਵਾ ਸਭਾ ਦੇ ਕਈ ਸਰਗਰਮ ਮੈਂਬਰ ਹਾਜ਼ਰ ਸਨ।
Get all latest content delivered to your email a few times a month.