ਤਾਜਾ ਖਬਰਾਂ
ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤਾਲਿਬਾਨ ਦਰਮਿਆਨ ਚੱਲ ਰਿਹਾ ਤਣਾਅ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ ਇਸਲਾਮਾਬਾਦ ਅਤੇ ਕਾਬੁਲ ਦੇ 48 ਘੰਟੇ ਦੇ ਜੰਗਬੰਦੀ ਨੂੰ ਅੱਗੇ ਵਧਾਉਣ ਦੀ ਸਹਿਮਤੀ ਦੇ ਕੁਝ ਦੇਰ ਬਾਅਦ ਹੀ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਤੇ ਹਵਾਈ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅਫ਼ਗਾਨਿਸਤਾਨ ਦੇ ਤਿੰਨ ਕ੍ਰਿਕਟਰਾਂ ਦੀ ਮੌਤ ਹੋ ਗਈ ਹੈ।
ਪਾਕਿਸਤਾਨ ਨੇ ਇਹ ਹਵਾਈ ਹਮਲਾ ਅਫ਼ਗਾਨਿਸਤਾਨ ਦੇ ਪਕਤਿਕਾ ਸੂਬੇ ਦੇ ਜ਼ਿਲ੍ਹਿਆਂ ਵਿੱਚ ਕੀਤਾ ਹੈ। ਹਵਾਈ ਹਮਲਿਆਂ ਵਿੱਚ ਕਥਿਤ ਤੌਰ 'ਤੇ ਦੇਸ਼ ਦੇ ਉਰਗੁਨ ਅਤੇ ਬਰਮਲ ਜ਼ਿਲ੍ਹਿਆਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਵੱਡੀ ਗਿਣਤੀ ਵਿੱਚ ਨਾਗਰਿਕਾਂ ਦਾ ਨੁਕਸਾਨ ਹੋਇਆ।
ਅਫ਼ਗਾਨਿਸਤਾਨ ਕ੍ਰਿਕਟ ਬੋਰਡ (ACB) ਨੇ ਆਪਣੇ ਤਿੰਨ ਕ੍ਰਿਕਟਰਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਪਾਕਿਸਤਾਨ ਦੇ ਨਾਲ ਆਗਾਮੀ ਤਿਕੋਣੀ ਟੀ-20 ਅੰਤਰਰਾਸ਼ਟਰੀ ਲੜੀ ਤੋਂ ਨਾਮ ਵਾਪਸ ਲੈਣ ਦਾ ਐਲਾਨ ਕੀਤਾ ਹੈ। ਐਕਸ (X) 'ਤੇ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ ਏ.ਸੀ.ਬੀ. ਨੇ ਕਿਹਾ, "ਅਫ਼ਗਾਨਿਸਤਾਨ ਕ੍ਰਿਕਟ ਬੋਰਡ ਪਕਤਿਕਾ ਸੂਬੇ ਦੇ ਉਰਗੁਨ ਜ਼ਿਲ੍ਹੇ ਦੇ ਬਹਾਦੁਰ ਕ੍ਰਿਕਟਰਾਂ ਦੀ ਦੁਖਦਾਈ ਸ਼ਹਾਦਤ 'ਤੇ ਡੂੰਘਾ ਦੁੱਖ ਅਤੇ ਸੋਗ ਪ੍ਰਗਟ ਕਰਦਾ ਹੈ, ਜਿਨ੍ਹਾਂ ਨੂੰ ਅੱਜ ਸ਼ਾਮ ਪਾਕਿਸਤਾਨੀ ਸ਼ਾਸਨ ਦੁਆਰਾ ਕੀਤੇ ਗਏ ਕਾਇਰਤਾਪੂਰਨ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ।"
ਦੋਸਤਾਨਾ ਕ੍ਰਿਕਟ ਵਿੱਚ ਹਿੱਸਾ ਲੈਣ ਗਏ ਸਨ ਖਿਡਾਰੀ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੇ ਪੁਸ਼ਟੀ ਕੀਤੀ ਕਿ ਖਿਡਾਰੀ ਪਹਿਲਾਂ ਇੱਕ ਦੋਸਤਾਨਾ ਕ੍ਰਿਕਟ ਮੈਚ ਵਿੱਚ ਹਿੱਸਾ ਲੈਣ ਲਈ ਪਕਤਿਕਾ ਸੂਬੇ ਦੀ ਰਾਜਧਾਨੀ ਸ਼ਾਰਾਨਾ ਗਏ ਸਨ। ਉਰਗੁਨ ਵਿੱਚ ਘਰ ਵਾਪਸ ਆਉਣ ਤੋਂ ਬਾਅਦ, ਇੱਕ ਸਥਾਨਕ ਇਕੱਠ (ਸਭਾ) ਦੌਰਾਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ ਕਬੀਰ, ਸਿਬਗਤੁੱਲਾਹ ਅਤੇ ਹਾਰੂਨ ਨਾਮ ਦੇ ਇਹ ਖਿਡਾਰੀ ਮਾਰੇ ਗਏ।
ਬੋਰਡ ਨੇ ਕਿਹਾ, "ਇਸ ਦਿਲ ਕੰਬਾਊ ਘਟਨਾ ਵਿੱਚ, ਤਿੰਨ ਖਿਡਾਰੀ (ਕਬੀਰ, ਸਿਬਗਤੁੱਲਾਹ ਅਤੇ ਹਾਰੂਨ) ਅਤੇ ਉਰਗੁਨ ਜ਼ਿਲ੍ਹੇ ਦੇ ਪੰਜ ਹੋਰ ਦੇਸ਼ਵਾਸੀ ਮਾਰੇ ਗਏ, ਅਤੇ ਸੱਤ ਹੋਰ ਜ਼ਖਮੀ ਹੋ ਗਏ। ਖਿਡਾਰੀ ਪਹਿਲਾਂ ਇੱਕ ਦੋਸਤਾਨਾ ਕ੍ਰਿਕਟ ਮੈਚ ਵਿੱਚ ਹਿੱਸਾ ਲੈਣ ਲਈ ਪਕਤਿਕਾ ਸੂਬੇ ਦੀ ਰਾਜਧਾਨੀ ਸ਼ਾਰਾਨਾ ਗਏ ਸਨ। ਉਰਗੁਨ ਵਿੱਚ ਘਰ ਵਾਪਸ ਆਉਣ ਤੋਂ ਬਾਅਦ, ਇੱਕ ਇਕੱਠ ਦੌਰਾਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।"
ਨਵੰਬਰ ਵਿੱਚ ਹੋਣ ਵਾਲੀ ਟ੍ਰਾਈ ਸੀਰੀਜ਼ ਵਿੱਚ ਖੇਡਣ ਤੋਂ ਕੀਤਾ ਇਨਕਾਰ ਏ.ਸੀ.ਬੀ. ਨੇ ਅੱਗੇ ਕਿਹਾ, "ਏ.ਸੀ.ਬੀ. ਇਸ ਨੂੰ ਅਫ਼ਗਾਨਿਸਤਾਨ ਦੇ ਖੇਡ ਭਾਈਚਾਰੇ, ਉਸਦੇ ਐਥਲੀਟਾਂ ਅਤੇ ਕ੍ਰਿਕਟ ਪਰਿਵਾਰ ਲਈ ਇੱਕ ਵੱਡਾ ਨੁਕਸਾਨ ਮੰਨਦਾ ਹੈ। ਇਸ ਘਟਨਾ ਤੋਂ ਬਾਅਦ, ਏ.ਸੀ.ਬੀ. ਨੇ ਐਲਾਨ ਕੀਤਾ ਕਿ ਉਹ ਨਵੰਬਰ ਦੇ ਅੰਤ ਵਿੱਚ ਹੋਣ ਵਾਲੀ ਤਿਕੋਣੀ ਟੀ-20 ਅੰਤਰਰਾਸ਼ਟਰੀ ਲੜੀ ਵਿੱਚ ਹਿੱਸਾ ਨਹੀਂ ਲਵੇਗਾ, ਜਿਸ ਵਿੱਚ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਸਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਦੱਖਣ-ਪੂਰਬੀ ਪਕਤਿਕਾ ਸੂਬੇ ਵਿੱਚ ਕਈ ਹਵਾਈ ਹਮਲੇ ਕੀਤੇ, ਜਿਸ ਨਾਲ ਦੋਵਾਂ ਗੁਆਂਢੀ ਦੇਸ਼ਾਂ ਦਰਮਿਆਨ ਹਾਲ ਹੀ ਵਿੱਚ ਹੋਏ ਜੰਗਬੰਦੀ ਸਮਝੌਤੇ ਦੀ ਉਲੰਘਣਾ ਹੋਈ। ਇਹ ਘਾਤਕ ਹਮਲੇ ਦੋਵਾਂ ਦੇਸ਼ਾਂ ਦਰਮਿਆਨ ਕਈ ਦਿਨਾਂ ਤੱਕ ਚੱਲੀਆਂ ਭਿਆਨਕ ਸਰਹੱਦੀ ਝੜਪਾਂ ਤੋਂ ਬਾਅਦ ਹੋਏ 48 ਘੰਟੇ ਦੇ ਜੰਗਬੰਦੀ ਸਮਝੌਤੇ ਦੇ ਵਿਚਕਾਰ ਹੋਏ ਹਨ।
Get all latest content delivered to your email a few times a month.