ਤਾਜਾ ਖਬਰਾਂ
ਇੱਕ ਵੱਡੀ ਸਫਲਤਾ ਵਿੱਚ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਇੱਕ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ, ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਤਸਕਰੀ ਨੈੱਟਵਰਕ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਕੋਲੋਂ ਚਾਰ Glock 9MM ਪਿਸਤੌਲ, ਗੋਲਾ-ਬਾਰੂਦ ਅਤੇ 2 ਕਿਲੋ ਹੈਰੋਇਨ ਵੀ ਬਰਾਮਦ ਕੀਤੇ ਗਏ ਹਨ। ਮੁੱਢਲੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਇਹ ਤਸਕਰ ਪਾਕਿਸਤਾਨੀ ਸਾਥੀਆਂ ਨਾਲ ਸੰਪਰਕ ਵਿੱਚ ਹਨ ਅਤੇ ਦੁਬਈ ਸਥਿਤ ਇੱਕ ਤਸਕਰ ਦੇ ਅਧੀਨ ਕੰਮ ਕਰ ਰਹੇ ਸਨ। ਜ਼ਬਤ ਕੀਤੀ ਗਈ ਖੇਪ ਪਾਕਿਸਤਾਨ ਤੋਂ ਭਾਰਤ ਵਿੱਚ ਆਈ ਸੀ।
PS SSOC, ਅੰਮ੍ਰਿਤਸਰ ਵਿਖੇ FIR ਦਰਜ ਕੀਤੀ ਗਈ ਹੈ ਅਤੇ ਬਾਕੀ ਨੈੱਟਵਰਕ ਮੈਂਬਰਾਂ ਨੂੰ ਫੜਨ ਅਤੇ ਸਾਰੇ ਤਸਕਰੀ ਜਾਲ ਨੂੰ ਖਤਮ ਕਰਨ ਲਈ ਕਾਰਵਾਈ ਜਾਰੀ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਨਾਰਕੋ-ਅੱਤਵਾਦ ਅਤੇ ਸੰਗਠਿਤ ਅਪਰਾਧ ਨੈੱਟਵਰਕ ਨੂੰ ਖਤਮ ਕਰਨ ਦੇ ਆਪਣੇ ਵਚਨ ਨੂੰ ਦੁਹਰਾਇਆ ਹੈ।
Get all latest content delivered to your email a few times a month.