ਤਾਜਾ ਖਬਰਾਂ
ਕਰਨਾਲ ਵਿੱਚ ਨੈਸ਼ਨਲ ਹਾਈਵੇਅ 'ਤੇ ਦੋ ਟਰੱਕਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਉੱਥੇ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਦਮਕਲ ਵਿਭਾਗ ਦੇ ਕਰਮਚਾਰੀਆਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਦਰਅਸਲ, ਇੱਕ ਟਰੱਕ ਜੋ ਦਿੱਲੀ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ, ਉਹ ਬੇਕਾਬੂ ਹੋ ਕੇ ਦੂਜੀ ਲੇਨ ਵਿੱਚ ਚਲਾ ਗਿਆ ਅਤੇ ਉੱਥੇ ਅੰਬਾਲਾ ਤੋਂ ਦਿੱਲੀ ਵੱਲ ਜਾਣ ਵਾਲੇ ਟਰੱਕ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਇੱਕ ਮੋਟਰਸਾਈਕਲ ਅਤੇ ਉੱਥੇ ਖੜ੍ਹੀ ਇੱਕ ਰੇਹੜੀ ਵੀ ਇਸ ਦੀ ਚਪੇਟ ਵਿੱਚ ਆ ਗਈ। ਰੇਹੜੀ ਚਾਹ ਦੀ ਸੀ, ਜਿਸ 'ਤੇ ਸਿਲੰਡਰ ਵੀ ਰੱਖਿਆ ਹੋਇਆ ਸੀ। ਟੱਕਰ ਤੋਂ ਬਾਅਦ ਸਿਲੰਡਰ ਫਟ ਗਿਆ ਅਤੇ ਭਿਆਨਕ ਅੱਗ ਲੱਗ ਗਈ।
ਘਟਨਾ ਵਾਲੀ ਥਾਂ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਹਾਦਸੇ ਵਿੱਚ ਦੋਵੇਂ ਟਰੱਕ ਅੱਗ ਲੱਗਣ ਕਾਰਨ ਅੱਗੋਂ ਬੁਰੀ ਤਰ੍ਹਾਂ ਨੁਕਸਾਨੇ ਗਏ। ਇੱਕ ਟਰੱਕ ਵਿੱਚ ਇੱਕ ਆਨਲਾਈਨ ਵੈੱਬਸਾਈਟ ਦਾ ਸਾਮਾਨ (ਕੁਰੀਅਰ) ਲੱਦਿਆ ਹੋਇਆ ਸੀ, ਜੋ ਡਿਲੀਵਰ ਹੋਣ ਲਈ ਜਾ ਰਿਹਾ ਸੀ। ਜਦੋਂ ਇਸ ਟਰੱਕ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਵੀ ਅੱਗ ਲੱਗਣ ਦਾ ਖਤਰਾ ਸੀ, ਪਰ ਸਮਝਦਾਰੀ ਦਿਖਾਉਂਦੇ ਹੋਏ ਅੱਗ ਨੂੰ ਵਧਣ ਨਹੀਂ ਦਿੱਤਾ ਗਿਆ। ਅੱਗ ਲੱਗਣ ਕਾਰਨ ਹਾਈਵੇਅ ਦਾ ਟ੍ਰੈਫਿਕ ਵੀ ਹੌਲੀ ਹੋ ਗਿਆ ਸੀ। ਫਿਲਹਾਲ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ।
Get all latest content delivered to your email a few times a month.