ਤਾਜਾ ਖਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼੍ਰੀਸੈਲਮ ਵਿਖੇ ਸਥਿਤ ਸ਼੍ਰੀ ਸ਼ਿਵਾਜੀ ਧਿਆਨ ਮੰਦਰ ਅਤੇ ਸ਼੍ਰੀ ਸ਼ਿਵਾਜੀ ਦਰਬਾਰ ਹਾਲ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਮਹਾਨ ਮਰਾਠਾ ਯੋਧੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਆਤਮਿਕ ਯਾਦਾਂ ਨੂੰ ਨਮਨ ਕੀਤਾ। ਇਤਿਹਾਸਕ ਰਿਕਾਰਡਾਂ ਅਨੁਸਾਰ, ਸ਼ਿਵਾਜੀ ਮਹਾਰਾਜ ਸਾਲ 1677 ਵਿੱਚ ਸ਼੍ਰੀਸੈਲਮ ਪਹੁੰਚੇ ਸਨ ਅਤੇ ਉਨ੍ਹਾਂ ਨੇ ਸ਼੍ਰੀ ਮੱਲਿਕਾਰਜੁਨ ਮੰਦਰ ਵਿੱਚ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਧਿਆਨ ਮੰਦਰ ਵਿੱਚ ਸਿਮਰਨ ਕੀਤਾ ਅਤੇ ਮਾਤਾ ਭਰਮਾਰੰਬਾ ਦੇਵੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਥਾਨ ਭਾਰਤ ਦੀ ਸ਼ੂਰਵੀਰਤਾ, ਆਧਿਆਤਮਿਕਤਾ ਅਤੇ ਸਾਂਸਕ੍ਰਿਤਕ ਏਕਤਾ ਦਾ ਪ੍ਰਤੀਕ ਹੈ।
Get all latest content delivered to your email a few times a month.