ਤਾਜਾ ਖਬਰਾਂ
ਅੱਜ ਸਿੱਖ ਜਗਤ ਵੱਲੋਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਅਵਸਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਰੀ ਸਿੱਖ ਸੰਗਤ ਨੂੰ ਦਿਲੋਂ ਵਧਾਈਆਂ ਦਿੱਤੀਆਂ।
ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੇ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤ ਵੇਲੇ ਤੋਂ ਹੀ ਮੰਜੀ ਸਾਹਿਬ ਹਾਲ ਵਿੱਚ ਪਾਠ ਦੇ ਭੋਗ ਪਏ ਅਤੇ ਸੰਗਤ ਨੇ ਰਾਗੀ ਜਥਿਆਂ ਵਲੋਂ ਕੀਤੇ ਵਿਸ਼ੇਸ਼ ਕੀਰਤਨ ਦਾ ਆਨੰਦ ਮਾਣਿਆ। ਧਾਰਮਿਕ ਪਾਵਨਤਾ ਨਾਲ ਭਰੇ ਇਸ ਦਿਨ ਨੂੰ ਸੱਚੀ ਸੇਵਾ ਅਤੇ ਨਿਮਰਤਾ ਦੇ ਪ੍ਰਤੀਕ ਵਜੋਂ ਮਨਾਇਆ ਗਿਆ।
ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਦਾ ਉਪਦੇਸ਼ - “ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਇ” - ਸਾਨੂੰ ਹਮੇਸ਼ਾ ਸੇਵਾ, ਦਇਆ ਅਤੇ ਮਨੁੱਖਤਾ ਦੀ ਰਾਹ ‘ਤੇ ਤੁਰਨ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਛੋਟੀ ਉਮਰ ਵਿੱਚ ਹੀ ਦਿੱਲੀ ਵਿੱਚ ਬਿਮਾਰਾਂ ਦੀ ਸੇਵਾ ਕਰਦਿਆਂ ਜੋ ਉਦਾਰਤਾ ਤੇ ਸਹਾਨਭੂਤੀ ਦੀ ਮਿਸਾਲ ਕਾਇਮ ਕੀਤੀ, ਉਹ ਸਦਾ ਲਈ ਸਿੱਖ ਇਤਿਹਾਸ ਵਿੱਚ ਪ੍ਰੇਰਣਾਦਾਇਕ ਰਹੇਗੀ।
Get all latest content delivered to your email a few times a month.