ਤਾਜਾ ਖਬਰਾਂ
ਬਠਿੰਡਾ: ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਨੇ ਪ੍ਰਧਾਨ ਸ਼੍ਰੀ ਹਰਪਾਲ ਸਿੰਘ ਖੁਰਮੀ ਅਤੇ ਚੇਅਰਪਰਸਨ ਮੈਡਮ ਸਤਵੰਤ ਕੌਰ ਦੀ ਅਗਵਾਈ ਹੇਠ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਇੱਕ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕੌਂਸਲ ਵੱਲੋਂ ਰੰਗਲਾ ਪੰਜਾਬ ਸੁਸਾਇਟੀ, ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਨਾਮ ਇੱਕ ਲੱਖ ਰੁਪਏ ਦਾ ਚੈੱਕ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੂੰ ਭੇਂਟ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਖੁਰਮੀ ਨੇ ਕਿਹਾ ਕਿ ਸੀਨੀਅਰ ਸਿਟੀਜਨ ਕੌਂਸਲ ਹਮੇਸ਼ਾ ਸਮਾਜਕ ਭਲਾਈ ਅਤੇ ਮਨੁੱਖਤਾ ਦੀ ਸੇਵਾ ਦੇ ਕੰਮਾਂ ਵਿੱਚ ਅਗਵਾਈ ਕਰਦੀ ਆ ਰਹੀ ਹੈ। ਉਨ੍ਹਾਂ ਦੇ ਅਨੁਸਾਰ ਹੜ੍ਹਾਂ ਨੇ ਅਨੇਕਾਂ ਪਰਿਵਾਰਾਂ ਦੀ ਜ਼ਿੰਦਗੀ ਉਲਟਾ ਕੇ ਰੱਖ ਦਿੱਤੀ ਹੈ ਅਤੇ ਹਰ ਇਕ ਵਰਗ ਨੂੰ ਇਸ ਸਮੇਂ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਉਪ ਪ੍ਰਧਾਨ ਐਮ.ਐਸ. ਮਾਵੀ, ਜਨਰਲ ਸਕੱਤਰ ਮੱਖਣ ਸਿੰਘ ਰੂਪਲ, ਵਿੱਤੀ ਸਕੱਤਰ ਹਰੀਸ਼ ਕਾਂਸਲ, ਆਰਗੇਨਾਈਜ਼ਿੰਗ ਸਕੱਤਰ ਹਰਮੰਦਰ ਸਿੰਘ ਸਿੱਧੂ ਅਤੇ ਮੈਂਬਰ ਪਵਨ ਛਾਬੜਾ ਵੀ ਮੌਜੂਦ ਸਨ।
ਸ਼੍ਰੀ ਅਮਰਜੀਤ ਮਹਿਤਾ ਨੇ ਸੀਨੀਅਰ ਸਿਟੀਜਨ ਕੌਂਸਲ ਦੇ ਇਸ ਉੱਚ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਰਕਮ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਰਾਹੀਂ ਹੜ੍ਹ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਵਿੱਚ ਭਾਈਚਾਰੇ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਹੋਰ ਸੰਗਠਨਾਂ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਉਹ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ।
Get all latest content delivered to your email a few times a month.