IMG-LOGO
ਹੋਮ ਪੰਜਾਬ, ਹਰਿਆਣਾ, ਪੰਜਾਬ-ਹਰਿਆਣਾ 'ਚ ਬਾਰਿਸ਼ ਨਾਲ ਮਿਲੀ ਗਰਮੀ ਤੋਂ ਰਾਹਤ, ਪਰ ਕਿਸਾਨਾਂ...

ਪੰਜਾਬ-ਹਰਿਆਣਾ 'ਚ ਬਾਰਿਸ਼ ਨਾਲ ਮਿਲੀ ਗਰਮੀ ਤੋਂ ਰਾਹਤ, ਪਰ ਕਿਸਾਨਾਂ ਲਈ ਬਣੀ ਵੱਡੀ ਮੁਸੀਬਤ

Admin User - Oct 06, 2025 05:03 PM
IMG

ਸੋਮਵਾਰ ਸਵੇਰੇ ਤੋਂ ਸ਼ੁਰੂ ਹੋਈ ਬਾਰਿਸ਼ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਲੱਗਾਤਾਰ ਚੱਲ ਰਹੀ ਭਿਆਨਕ ਗਰਮੀ ਅਤੇ ਨਮੀ ਤੋਂ ਰਾਹਤ ਤਾਂ ਦਿੱਤੀ, ਪਰ ਇਹ ਮੀਂਹ ਕਿਸਾਨਾਂ ਲਈ ਨਵੀਂ ਮੁਸੀਬਤ ਬਣ ਕੇ ਆਇਆ ਹੈ। ਪਹਿਲਾਂ ਹੀ ਹੜ੍ਹਾਂ ਕਾਰਨ ਭਾਰੀ ਨੁਕਸਾਨ ਝੱਲ ਰਹੇ ਪੰਜਾਬ ਦੇ ਕਿਸਾਨ ਹੁਣ ਝੋਨੇ ਦੀ ਫਸਲ ਅਤੇ ਮੰਡੀਆਂ ਵਿੱਚ ਰੱਖੇ ਅਨਾਜ ਦੇ ਢੇਰਾਂ ਦੇ ਖਰਾਬ ਹੋਣ ਨਾਲ ਪਰੇਸ਼ਾਨ ਹਨ।

ਅੰਮ੍ਰਿਤਸਰ, ਤਰਨਤਾਰਨ, ਮੋਗਾ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਪਟਿਆਲਾ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਰਜ ਕੀਤੀ ਗਈ। ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨਾਲ ਨਾ ਸਿਰਫ਼ ਖੇਤਾਂ ਵਿੱਚ ਖੜ੍ਹੀ ਫਸਲ ਵਿਰਾਨ ਹੋ ਰਹੀ ਹੈ, ਸਗੋਂ ਕਈ ਥਾਵਾਂ ਤੇ ਪਾਣੀ ਖੜ੍ਹ ਜਾਣ ਨਾਲ ਵਾਢੀ ਵੀ ਰੁਕ ਗਈ ਹੈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਨੇ ਫਸਲਾਂ ਨੂੰ ਹੋਰ ਨੁਕਸਾਨ ਪਹੁੰਚਾਇਆ ਹੈ।

ਮੰਡੀਆਂ ਵਿੱਚ ਰੱਖਿਆ ਝੋਨਾ ਗਿੱਲਾ ਹੋਣ ਨਾਲ ਅਨਾਜ ਦੀ ਗੁਣਵੱਤਾ ਤੇ ਮਾਰਕੀਟ ਕੀਮਤ ਘਟਣ ਦਾ ਡਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨੇ ਉਨ੍ਹਾਂ ਦੀਆਂ ਮਹੀਨਿਆਂ ਦੀ ਮਿਹਨਤ ਤੇ ਕਮਾਈ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।

ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਲਈ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਗਰਜ-ਤੂਫ਼ਾਨ ਦੇ ਨਾਲ 30-40 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਨਾਲ ਹੀ ਕਈ ਥਾਵਾਂ ਤੇ ਦਰਮਿਆਨੀ ਦਰਜੇ ਦੀ ਬਾਰਿਸ਼ ਹੋਵੇਗੀ। ਮੌਸਮ ਵਿਗਿਆਨੀਆਂ ਮੁਤਾਬਕ, ਇਹ ਮੀਂਹ ਪੱਛਮੀ ਗੜਬੜੀ ਅਤੇ ਅਰਬ ਸਾਗਰ ਤੋਂ ਆ ਰਹੀ ਨਮੀ ਕਾਰਨ ਪੈ ਰਿਹਾ ਹੈ।

ਹਾਲਾਂਕਿ ਬਾਰਿਸ਼ ਨਾਲ ਤਾਪਮਾਨ ਵਿੱਚ ਵੱਡੀ ਗਿਰਾਵਟ ਆਈ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਬਚਾਉਣ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.