ਤਾਜਾ ਖਬਰਾਂ
ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਖੰਘ ਦੀ ਦਵਾਈ (ਕਫ਼ ਸੀਰਪ) ਨੇ 11 ਬੱਚਿਆਂ ਦੀ ਜਾਨ ਲੈ ਲਈ ਹੈ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਹੁਣ ਤੱਕ ਕੁੱਲ ਨੌਂ ਬੱਚਿਆਂ ਦੀ ਅਤੇ ਰਾਜਸਥਾਨ ਦੇ ਭਰਤਪੁਰ ਵਿੱਚ ਇੱਕ ਤੇ ਸੀਕਰ ਵਿੱਚ ਵੀ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ। ਬੱਚਿਆਂ ਦੀ ਮੌਤ ਤੋਂ ਬਾਅਦ ਜਾਂਚ ਦੇ ਘੇਰੇ ਵਿੱਚ ਆਏ ਕਫ਼ ਸੀਰਪ ਦਾ ਹੁਣ ਤਮਿਲਨਾਡੂ ਸਰਕਾਰ ਨੇ ਤੁਰੰਤ ਉਤਪਾਦਨ ਰੋਕਣ ਦਾ ਹੁਕਮ ਦਿੱਤਾ ਹੈ।
ਕੋਲਡਰਿਫ਼ ਬ੍ਰਾਂਡ 'ਤੇ ਕਾਰਵਾਈ
ਤਮਿਲਨਾਡੂ ਦੇ ਡਰੱਗਜ਼ ਕੰਟਰੋਲ ਵਿਭਾਗ ਨੇ ਕੋਲਡਰਿਫ਼ ਬ੍ਰਾਂਡ ਦੀ ਖੰਘ ਦੀ ਦਵਾਈ ਬਣਾਉਣ ਵਾਲੀ ਕੰਪਨੀ ਨੂੰ ਤੁਰੰਤ ਉਤਪਾਦਨ ਰੋਕਣ ਦਾ ਹੁਕਮ ਦਿੱਤਾ ਹੈ। ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਤਮਿਲਨਾਡੂ ਸਰਕਾਰੀ ਦਵਾਈ ਟੈਸਟਿੰਗ ਲੈਬਾਰਟਰੀ ਦੀ ਜਾਂਚ ਵਿੱਚ ਇੱਕ ਬੈਚ ਗੁਣਵੱਤਾ ਦੇ ਮਾਪਦੰਡਾਂ 'ਤੇ ਖਰਾ ਨਹੀਂ ਉਤਰਿਆ ਅਤੇ ਉਸ ਵਿੱਚ ਡਾਇਥੀਲੀਨ ਗਲਾਈਕੌਲ ਦੀ ਮਿਲਾਵਟ ਸਾਹਮਣੇ ਆਈ।
ਕਾਰਨ ਦੱਸੋ ਨੋਟਿਸ ਜਾਰੀ
ਡਰੱਗਜ਼ ਕੰਟਰੋਲ ਅਤੇ ਲਾਇਸੈਂਸਿੰਗ ਅਥਾਰਟੀ ਦੇ ਡਿਪਟੀ ਡਾਇਰੈਕਟਰ ਅਤੇ ਕੰਟਰੋਲਿੰਗ ਅਥਾਰਟੀ ਐੱਸ. ਗੁਰੂਭਾਰਤੀ ਨੇ ਦੱਸਿਆ ਕਿ ਨਿਰਮਾਤਾ ਨੂੰ ਉਸਦਾ ਨਿਰਮਾਣ ਲਾਇਸੈਂਸ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
Get all latest content delivered to your email a few times a month.