ਤਾਜਾ ਖਬਰਾਂ
ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਇੱਕ ਭਿਆਨਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਉਹ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਕਿ ਰਸਤੇ ਵਿਚ ਆਵਾਰਾ ਪਸ਼ੂਆਂ ਦੇ ਸਾਹਮਣੇ ਆਉਣ ਕਾਰਨ ਹਾਦਸਾ ਹੋ ਗਿਆ। ਹਾਦਸਾ ਸਵੇਰੇ ਤਕਰੀਬਨ 7:30 ਵਜੇ ਵਾਪਰਿਆ।
ਗਾਇਕ ਨੂੰ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ, ਉਨ੍ਹਾਂ ਦੇ ਸਿਰ ’ਤੇ ਭਾਰੀ ਸੱਟ ਲੱਗੀ ਹੈ। ਹਸਪਤਾਲ ਪਹੁੰਚਣ ਮਗਰੋਂ ਗਾਇਕ ਕੁਲਵਿੰਦਰ ਬਿੱਲਾ ਅਤੇ ਸੂਫੀ ਗਾਇਕ ਕੰਵਰ ਗਰੇਵਾਲ ਵੀ ਉੱਥੇ ਪਹੁੰਚੇ ਹਨ। ਇਸ ਦੇ ਨਾਲ ਹੀ ਮੋਹਾਲੀ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਪਰਮੀਸ਼ ਵਰਮਾ, ਜਸ ਬਾਜਵਾ ਅਤੇ ਗੁਲਾਬ ਸਿੱਧੂ ਵੀ ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਹਾਲਤ ਦਾ ਪਤਾ ਲੈ ਰਹੇ ਹਨ।
ਰਾਜਵੀਰ ਜਵੰਦਾ ਪੰਜਾਬੀ ਗੀਤਾਂ ਜੰਮੇ ਨਾਲ ਦੇ, ਕੰਗਣੀ ਅਤੇ ਸਰਦਾਰੀ ਵਰਗੀਆਂ ਹਿੱਟ ਗਾਣਿਆਂ ਲਈ ਮਸ਼ਹੂਰ ਹਨ। ਉਹ ਪਿੰਡ ਜਗਰਾਓਂ ਨੇੜੇ ਪੋਨਾ ਦੇ ਰਹਿਣ ਵਾਲੇ ਸਨ ਅਤੇ ਪਹਿਲਾਂ ਪੁਲਿਸ ਵਿੱਚ ਕਾਂਸਟੇਬਲ ਦੇ ਤੌਰ ’ਤੇ ਕੰਮ ਕਰਦੇ ਸਨ। ਗਾਇਕੀ ਵਿੱਚ ਆਪਣੇ ਯੋਗਦਾਨ ਲਈ, ਉਹ ਪੁਲਿਸ ਦੀ ਨੌਕਰੀ ਛੱਡ ਕੇ ਇਸ ਖੇਤਰ ਵਿੱਚ ਆਏ। ਇਸ ਸਮੇਂ ਉਹ ਆਪਣੀ ਮਾਤਾ, ਪਤਨੀ ਅਤੇ ਦੋ ਬੱਚਿਆਂ ਨਾਲ ਮੁਹਾਲੀ ਵਿੱਚ ਰਹਿ ਰਹੇ ਸਨ।
ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਪ੍ਰਸ਼ਾਸਨ ਇਸ ਮਾਮਲੇ ’ਤੇ ਧਿਆਨ ਦੇ ਰਿਹਾ ਹੈ। ਇਹ ਹਾਦਸਾ ਪੰਜਾਬੀ ਸੰਗੀਤ ਪ੍ਰਸ਼ੰਸਕਾਂ ਲਈ ਵੱਡਾ ਧੱਕਾ ਹੈ ਅਤੇ ਉਨ੍ਹਾਂ ਦੀ ਸਿਹਤ ਲਈ ਲੋਕ ਦੁਆ ਕਰ ਰਹੇ ਹਨ।
Get all latest content delivered to your email a few times a month.