ਤਾਜਾ ਖਬਰਾਂ
ਚੰਡੀਗੜ੍ਹ:- ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਪਿਛਲੇ ਪ੍ਰਵਾਸੀ ਮਜ਼ਦੂਰਾਂ ਤੇ ਪੰਜਾਬ ਚ ਕੀਤੇ ਜਾ ਰਹੇ ਕ੍ਰਾਈਮ ਤੇ ਟਿੱਪਣੀਆਂ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਦੇ ਅਚਾਨਕ ਰੂਪੋਸ ਹੋ ਜਾਣ ਦੀ ਖਬਰ ਮਿਲੀ ਹੈ।
ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਉਸ ਦਾ ਪੁੱਤਰ ਵੀ ਆਮ ਜਨਤਾ ਦੇ ਸੰਪਰਕ ਤੋਂ ਬਾਹਰ ਦੱਸਿਆ ਜਾ ਰਿਹਾ ਹੈ ।
ਸੂਤਰ ਦੱਸਦੇ ਹਨ ਕਿ ਸੁਖਪਾਲ ਸਿੰਘ ਖਹਿਰਾ ਨੂੰ ਡਰ ਸੀ ਕਿ ਪੰਜਾਬ ਪੁਲਿਸ ਉਸ ਨੂੰ ਕਿਸੇ ਸਮੇਂ ਵੀ ਪੁਰਾਣੇ ਜਾਂ ਨਵੇਂ ਮਾਮਲੇ ਵਿੱਚ ਉਲਝਾਕੇ ਗਿਰਿਫਤਾਰ ਕਰ ਸਕਦੀ ਹੈ।
ਉਸ ਦੇ ਨੇੜਲੇ ਵਿਅਕਤੀਆਂ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਫੋਨ ਕੀਤਾ ਜਾ ਰਿਹਾ ਸੀ ਤਾਂ ਉਸਦੇ ਫੋਨ ਨੂੰ ਉਸ ਦੇ ਸਹਾਇਕ ਵੱਲੋਂ ਹੀ ਚੱਕਿਆ ਜਾ ਰਿਹਾ ਸੀ ਅਤੇ ਇਹ ਦੱਸਿਆ ਜਾ ਰਿਹਾ ਸੀ ਕਿ ਸੁਖਪਾਲ ਖਹਿਰਾ ਜੀ ਅੰਡਰਗਰਾਉਂਡ ਹੋ ਗਏ ਹਨ , ਅਤੇ ਉਹਨਾਂ ਨੂੰ ਪੰਜਾਬ ਪੁਲਿਸ ਦੀ ਗ੍ਰਿਫਤਾਰੀ ਦਾ ਖਤਰਾ ਦੱਸਿਆ ਜਾ ਰਿਹਾ ਸੀ।
ਸੂਤਰ ਇਹ ਵੀ ਦੱਸਦੇ ਹਨ ਕਿ ਸੁਖਪਾਲ ਸਿੰਘ ਖਹਿਰਾ ਦੇ ਵਕੀਲ ਹਾਈਕੋਰਟ ਦਾ ਦਰਵਾਜ਼ਾ ਖੜਕਾ ਰਹੇ ਹਨ ।
Get all latest content delivered to your email a few times a month.