ਤਾਜਾ ਖਬਰਾਂ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਾਈਬਰ ਕ੍ਰਾਈਮ ਵਿਭਾਗ ਦੀ ਕਾਰਵਾਈ ਵਿੱਚ ਇੱਕ ਬਹੁਤ ਹੀ ਸੁਧਾਰਵਾਦੀ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜੋ ਲੋਕਾਂ ਨੂੰ ਨਕਲੀ ਮੋਬਾਈਲ ਫੋਨ ਵੇਚ ਕੇ ਵੱਡੀ ਧੋਖਾਧੜੀ ਕਰ ਰਿਹਾ ਸੀ। ਪੁਲਿਸ ਕਮਿਸ਼ਨਰ ਦੀ ਨਿਗਰਾਨੀ ਹੇਠ ਕੀਤੀ ਗਈ ਇਸ ਕਾਰਵਾਈ ਵਿੱਚ ਪਤਾ ਲੱਗਾ ਕਿ ਇਹ ਕਾਲ ਸੈਂਟਰ ਸੀ-ਬਲਾਕ, ਰਣਜੀਤ ਐਵੀਨਿਊ, ਅੰਮ੍ਰਿਤਸਰ ਦੀ ਇੰਕ ਬਿਲਡਿੰਗ ਵਿੱਚ ਸਥਿਤ ਸੀ।
ਇਸ ਰੈਕੇਟ ਵਿੱਚ 80 ਤੋਂ ਵੱਧ ਮਹਿਲਾ ਕਰਮਚਾਰੀਆਂ ਕੰਮ ਕਰ ਰਹੀਆਂ ਸਨ, ਜਿਨ੍ਹਾਂ ਨੂੰ OLX ਪਲੇਟਫਾਰਮ ‘ਤੇ ਨਕਲੀ Apple iPhone ਅਤੇ Samsung S24 ਫੋਨਾਂ ਦੀਆਂ ਪੋਸਟਾਂ ਪਾ ਕੇ ਖਰੀਦਦਾਰਾਂ ਨੂੰ ਫਸਾਉਣ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ ਗਈ ਸੀ। ਮੁਲਜ਼ਮ ਔਨਲਾਈਨ ਓਪਕਰਨਾਂ ਅਤੇ ਆਕਰਸ਼ਕ ਫੋਟੋਆਂ ਦੀ ਵਰਤੋਂ ਕਰਕੇ ਖਰੀਦਦਾਰਾਂ ਨੂੰ ਅਸਲੀ ਡਿਵਾਈਸ ਦਾ ਭਰੋਸਾ ਦਿਵਾ ਕੇ ਨਕਲੀ ਫੋਨ ਵੇਚਦੇ ਸਨ।
ਪੁਲਿਸ ਦੇ ਅਨੁਸਾਰ, ਇਹ ਗਿਰੋਹ ਰੋਜ਼ਾਨਾ 30-40 ਨਕਲੀ ਮੋਬਾਈਲ ਵੇਚਦਾ ਸੀ, ਜਿਸ ਨਾਲ ਪ੍ਰਤੀ ਦਿਨ ਲਗਭਗ ₹6 ਲੱਖ ਦਾ ਨਾਜਾਇਜ਼ ਕਾਰੋਬਾਰ ਹੁੰਦਾ ਸੀ। ਛਾਪੇਮਾਰੀ ਦੌਰਾਨ ਪੁਲਿਸ ਨੇ 47 ਮੋਬਾਈਲ ਫੋਨ (ਜਿਨ੍ਹਾਂ ਵਿੱਚ 29 ਐਕਟਿਵ ਸਿਮ ਸਨ), 8 ਵਾਧੂ ਸਿਮ ਕਾਰਡ ਅਤੇ 6 ਲੈਪਟਾਪ ਬਰਾਮਦ ਕੀਤੇ।
ਇਸ ਘਟਨਾ ਸਬੰਧੀ ਧਾਰਾਵਾਂ 318(4), 336(2), 338, 340(2), 336(2), 61(2), 103, 104 ਟ੍ਰੇਡਮਾਰਕ ਐਕਟ, 1999, ਧਾਰਾ 63 ਕਾਪੀਰਾਈਟ ਐਕਟ, 1957 ਅਤੇ ਧਾਰਾ 66-ਡੀ ਆਈ.ਟੀ ਐਕਟ, 2000 ਤਹਿਤ ਮੁਕੱਦਮੇ ਨੰਬਰ 40 ਮਿਤੀ 15.09.2025 ਨੂੰ ਸਾਈਬਰ ਕ੍ਰਾਈਮ ਪੁਲਿਸ, ਅੰਮ੍ਰਿਤਸਰ ਵਿੱਚ ਦਰਜ ਕੀਤੇ ਗਏ ਹਨ।
ਮੁੱਖ ਮੁਲਜ਼ਮ ਰਾਘਵ ਭਾਰਦਵਾਜ ਪੁੱਤਰ ਅਜੈ ਕੁਮਾਰ (ਪਵਨ ਨਗਰ, ਬਟਾਲਾ ਰੋਡ, ਅੰਮ੍ਰਿਤਸਰ) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸਦਾ ਸਹਿਯੋਗੀ ਅੰਕਿਤ ਗੰਗੋਤਰਾ (ਵਿਜੇ ਨਗਰ, ਅੰਮ੍ਰਿਤਸਰ) ਕਾਬੂ ਕਰਨ ਲਈ ਭਾਲ ਜਾਰੀ ਹੈ।
Get all latest content delivered to your email a few times a month.