ਤਾਜਾ ਖਬਰਾਂ
ਲਾਂਬੜਾ ਪਿੰਡ (ਜਲੰਧਰ) ਦੇ 40 ਸਾਲਾ ਤਰਖਾਣ ਛਿੰਦਰਪਾਲ ਨੇ ਕੌਣ ਬਣੇਗਾ ਕਰੋੜਪਤੀ ਸ਼ੋਅ ਵਿੱਚ 50 ਲੱਖ ਰੁਪਏ ਦੀ ਜਿੱਤ ਹਾਸਲ ਕਰ ਕੇ ਨਾ ਸਿਰਫ਼ ਆਪਣੇ ਪਰਿਵਾਰ ਲਈ ਮਾਣ ਬਢਾਇਆ, ਸਗੋਂ ਪਿੰਡ ਦੇ ਲੋਕਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਬਣਾਇਆ।
ਛਿੰਦਰਪਾਲ ਨੇ 1 ਕਰੋੜ ਰੁਪਏ ਦੇ ਸਵਾਲ ਤੇ ਸਾਵਧਾਨੀ ਦਿਖਾਈ ਅਤੇ ਫੈਸਲਾ ਕੀਤਾ ਕਿ ਉਹ ਸਵਾਲ ਨਹੀਂ ਲੈਣਗੇ, ਤਾਂ ਜੋ ਆਪਣੀ ਜਿੱਤ ਨੂੰ ਨਾ ਗਵਾਉਣ। ਸਵਾਲ ਸੀ ਭਾਰਤ ਦੇ ਮਹਾਨ ਤ੍ਰਿਕੋਣਮਿਤੀ ਸਰਵੇਖਣ ਤੋਂ ਪਹਿਲਾਂ, ਜਾਰਜ ਐਵਰੈਸਟ ਨੇ 1814 ਤੋਂ 1816 ਤੱਕ ਕਿਹੜੇ ਟਾਪੂਆਂ ‘ਤੇ ਸਰਵੇਖਣ ਕੀਤਾ। ਸਹੀ ਜਵਾਬ ਡੀ. ਜਾਵਾ ਸੀ।
ਛਿੰਦਰਪਾਲ ਨੇ ਆਪਣੀ ਜਿੱਤ ਦਾ ਰਾਜ਼ ਵੀ ਸਾਂਝਾ ਕੀਤਾ। ਉਹ ਆਪਣੀ ਪਤਨੀ ਨੂੰ ਸਿਹਰਾ ਦਿੱਤਾ ਅਤੇ ਕਿਹਾ, “ਮੇਰੀ ਪਤਨੀ ਮੇਰੀ ਜ਼ਿੰਦਗੀ ਬਦਲਣ ਵਾਲੀ ਹੈ। ਮੈਂ ਜੋ ਵੀ ਹਾਂ, ਉਹ ਉਸ ਦੇ ਕਾਰਨ ਹੈ।” ਛਿੰਦਰਪਾਲ ਬਚਪਨ ਤੋਂ ਹੀ ਬਾਲੀਵੁੱਡ ਲੇਜੈਂਡ ਅਮਿਤਾਭ ਬੱਚਨ ਨੂੰ ਮਿਲਣ ਦਾ ਸੁਪਨਾ ਦੇਖਦਾ ਆ ਰਿਹਾ ਸੀ। ਟੀਵੀ ‘ਤੇ ਸਵਾਲਾਂ ਦਾ ਜਵਾਬ ਦੇਣ ਲਈ ਉਸਨੇ ਘਰ ‘ਚ ਯੂਟਿਊਬ ਵੀਡੀਓਜ਼ ਦੇਖ ਕੇ ਤਿਆਰੀ ਕੀਤੀ।
ਆਡੀਸ਼ਨ ਲਈ ਟ੍ਰੇਨ ਦੀ ਟਿਕਟ ਨਾ ਮਿਲਣ ‘ਤੇ ਛਿੰਦਰਪਾਲ ਨੇ ਦੋਸਤ ਤੋਂ ਪੈਸੇ ਉਧਾਰ ਲਏ ਅਤੇ ਫਲਾਈਟ ਰਾਹੀਂ ਮੁੰਬਈ ਪਹੁੰਚਾ। ਆਡੀਸ਼ਨ ਦੌਰਾਨ 20 ਵਿੱਚੋਂ 19 ਸਵਾਲਾਂ ਦੇ ਸਹੀ ਜਵਾਬ ਦੇ ਕੇ ਉਸਨੇ ਜਿੱਤ ਲਈ ਰਾਹ ਹਾਸਲ ਕੀਤੀ ।
ਜਿੱਤਣ ਤੋਂ ਬਾਅਦ ਛਿੰਦਰਪਾਲ ਨੇ ਕਿਹਾ ਕਿ ਉਹ ਪੈਸੇ ਆਪਣੇ ਬੱਚਿਆਂ ਦੇ ਭਵਿੱਖ ਅਤੇ ਤਰਖਾਣ ਵਜੋਂ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ ਖਰਚ ਕਰਨਗੇ। ਉਸਦਾ ਪਰਿਵਾਰ ਮੱਧ ਵਰਗੀ ਪਿਛੋਕੜ ਦਾ ਹੈ, ਜਿਸ ਵਿੱਚ ਪਤਨੀ, ਦੋ ਪੁੱਤਰ, ਭਰਾ-ਭਰਜਾਈ, ਉਨ੍ਹਾਂ ਦੇ ਦੋ ਬੱਚੇ ਅਤੇ ਪਿਤਾ ਸ਼ਾਮਿਲ ਹਨ।
Get all latest content delivered to your email a few times a month.