ਤਾਜਾ ਖਬਰਾਂ
ਚੰਡੀਗੜ੍ਹ: ਮਹਿੰਗਾਈ ਦੇ ਮਾਹੌਲ ਵਿਚ ਪੰਜਾਬ ਦੇ ਆਮ ਖਪਤਕਾਰਾਂ ਨੂੰ ਵੱਡੀ ਸੁਖ਼ਬਰ ਮਿਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਵੇਰਕਾ ਬ੍ਰਾਂਡ ਵੱਲੋਂ ਦੁੱਧ ਤੇ ਦੁੱਧ ਤੋਂ ਬਣਦੇ ਉਤਪਾਦਾਂ ਦੀਆਂ ਕੀਮਤਾਂ ‘ਚ ਵੱਡੀ ਕਟੌਤੀ ਕੀਤੀ ਗਈ ਹੈ। ਇਹ ਨਵੀਆਂ ਕੀਮਤਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਵੇਰਕਾ, ਜੋ ਪੰਜਾਬ ਦੀ ਸਹਿਕਾਰੀ ਸੰਸਥਾ ਮਿਲਕਫੈੱਡ ਦਾ ਭਰੋਸੇਮੰਦ ਨਾਮ ਹੈ, ਨੇ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਜੀਐੱਸਟੀ 2.0 ਸੁਧਾਰਾਂ ਕਾਰਨ ਕੀਤਾ ਹੈ। ਇਸ ਨਾਲ ਜ਼ਰੂਰੀ ਡੇਅਰੀ ਉਤਪਾਦਾਂ ‘ਤੇ ਲੱਗਣ ਵਾਲੇ ਟੈਕਸਾਂ ਵਿਚ ਕਮੀ ਆਈ ਹੈ।
ਕੀਮਤਾਂ ‘ਚ ਕਿੰਨੀ ਕਟੌਤੀ?
ਵੇਰਕਾ ਘਿਉ: 30 ਤੋਂ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਮੀ
ਟੇਬਲ ਬਟਰ: 30 ਰੁਪਏ ਪ੍ਰਤੀ ਕਿਲੋਗ੍ਰਾਮ ਸਸਤਾ
ਅਨਸਾਲਟੇਡ ਬਟਰ: 35 ਰੁਪਏ ਪ੍ਰਤੀ ਕਿਲੋਗ੍ਰਾਮ ਘਟਿਆ
ਪ੍ਰੋਸੈਸਡ ਪਨੀਰ: 20 ਰੁਪਏ ਪ੍ਰਤੀ ਕਿਲੋਗ੍ਰਾਮ ਘਟਾਇਆ ਗਿਆ
ਪਨੀਰ: 15 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਮੀ
ਆਈਸਕ੍ਰੀਮ: 10 ਰੁਪਏ ਪ੍ਰਤੀ ਲੀਟਰ ਸਸਤੀ
ਲਾਭ ਖਪਤਕਾਰਾਂ ਤੇ ਕਿਸਾਨਾਂ ਨੂੰ
ਭਗਵੰਤ ਮਾਨ ਨੇ ਕਿਹਾ ਕਿ ਇਹ ਸੋਧ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਨੂੰ ਤੁਰੰਤ ਰਾਹਤ ਦੇਣਗੀਆਂ। ਨਾਲ ਹੀ ਸੰਗਠਿਤ ਡੇਅਰੀ ਖੇਤਰ ਵਿੱਚ ਮੰਗ ਵਧੇਗੀ, ਜਿਸ ਨਾਲ ਨਾ ਸਿਰਫ਼ ਖਪਤਕਾਰਾਂ ਨੂੰ ਲਾਭ ਹੋਵੇਗਾ, ਸਗੋਂ ਕਿਸਾਨਾਂ ਦੀ ਆਮਦਨ ‘ਚ ਵੀ ਸੁਧਾਰ ਆਵੇਗਾ।
Get all latest content delivered to your email a few times a month.