ਤਾਜਾ ਖਬਰਾਂ
ਰੂਪਨਗਰ, 19 ਸਤੰਬਰ: 69ਵੀਆਂ ਜ਼ਿਲ੍ਹਾ ਪੱਧਰੀ ਸਕੇਟਿੰਗ ਖੇਡਾਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਤੇ ਕਨਵੀਨਰ ਪ੍ਰਿੰਸੀਪਲ ਰਾਜਨ ਚੋਪੜਾ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 96 ਖਿਡਾਰੀਆਂ ਨੇ ਭਾਗ ਲਿਆ।
ਇਨ੍ਹਾਂ ਖੇਡਾਂ ਦੌਰਾਨ ਜੇਤੂਆਂ ਨੂੰ ਇਨਾਮਾਂ ਦੀ ਵੰਡ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ ਅਤੇ ਮੈਡਲ ਪ੍ਰਾਪਤ ਖਿਡਾਰੀਆਂ ਨੂੰ ਆਪਣੇ ਸ਼ੁਭਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਇਹ ਖਿਡਾਰੀ ਅੰਤਰ ਜ਼ਿਲ੍ਹਾਂ ਸਕੂਲ ਖੇਡਾਂ ਵਿੱਚ ਵੀ ਇਸੇ ਤਰ੍ਹਾਂ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ, ਜ਼ਿਲ੍ਹਾ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨਗੇ ਅਤੇ ਬਾਕੀ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਟੂਰਨਾਮੈਂਟ ਦੇ ਉਪ-ਕਨਵੀਨਰ ਸ਼੍ਰੀ ਦੀਪਕ ਕੁਮਾਰ ਰਾਣਾ ਅਨੁਸਾਰ ਅੰਡਰ 11 ਲੜਕੀਆਂ ਇਨਲਾਇਨ ਵਰਗ ਵਿੱਚ ਏਜ਼ਲ ਵਰਲਡ ਸਕੂਲ ਮੋਰਿੰਡਾ ਨੇ ਪਹਿਲਾ ਸਥਾਨ, ਨਵਨੀਤ ਕੌਰ ਸ.ਸ.ਸ. ਪ੍ਰ ਸਕੂਲ ਦੁੱਗਰੀ ਨੇ ਦੂਸਰਾ ਅਤੇ ਐਸ਼ਮਨ ਕੌਰ ਏਜ਼ਲ ਵਰਲਡ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅੰਡਰ 11 ਲੜਕੀਆਂ ਕੁਆਰਡ ਵਰਗ ਵਿੱਚ ਅਰਾਧਿਆ ਠਾਕੁਰ ਬ੍ਰਿਟਿਸ਼ ਕੋਲੰਬੀਆਂ ਨੇ ਪਹਿਲਾ , ਆਰੂਹੀ ਕੱਕੜ ਹੋਲੀ ਫੈਮਲੀ ਨੇ ਦੂਸਰਾ ਅਤੇ ਐਸ਼ਵਿਨ ਕੌਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ 11 ਲੜਕਿਆਂ ਕੁਆਰਡ ਵਰਗ ਵਿੱਚ ਏਕਾਸ਼ ਸਿੰਘ ਕੋਹਲੀ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਨੇ ਪਹਿਲਾ , ਅੰਗਦ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਨੇ ਦੂਸਰਾ ਅਤੇ ਜਸਕਿਰਤ ਸਿੰਘ ਬ੍ਰਿਟਿਸ਼ ਕੋਲੰਬੀਆਂ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ 14 ਲੜਕੀਆਂ ਇਨਲਾਇਨ ਵਰਗ ਵਿੱਚ ਜਪਲੀਨ ਕੌਰ ਬ੍ਰਿਟਿਸ਼ ਕੋਲੰਬੀਆਂ ਸਕੂਲ ਨੇ ਪਹਿਲਾ , ਹਰਮੰਨਤ ਕੌਰ ਬ੍ਰਿਟਿਸ਼ ਕੋਲੰਬਿਆਂ ਨੇ ਦੂਸਰਾ ਰਸ਼ਮੀ ਸਿੰਘ ਸੇਂਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ ਕੁਆਰਡ ਵਰਗ ਵਿੱਚ ਗੁਰਸਿਮਰਨ ਕੌਰ ਬ੍ਰਿਟਿਸ਼ ਕੋਲੰਬੀਆਂ ਸਕੂਲ ਨੇ ਪਹਿਲਾ , ਹਰਸਿਮਰਤ ਕੌਰ ਏਜਲ ਵਰਲਡ ਨੇ ਦੂਸਰਾ ਅਤੇ ਖੁਸ਼ਪ੍ਰੀਤ ਕੌਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ 14 ਲੜਕਿਆਂ ਕੁਆਰਡ ਵਰਗ ਵਿੱਚ ਪ੍ਰਭਨੂਰ ਸਿੰਘ ਗਾਰਡਨ ਵੈਲੀ ਸਕੂਲ ਮੋਰਿੰਡਾ ਨੇ ਪਹਿਲਾ , ਸਹਿਜਵੀਰ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਨੇ ਦੂਸਰਾ ਅਤੇ ਭੁਪੇਸ਼ ਚੇਤਲ ਗਾਰਡਨ ਵੈਲੀ ਸਕੂਲ ਬੇਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ 17 ਲੜਕਿਆਂ ਕੁਆਰਡ ਵਰਗ ਵਿੱਚ ਸਾਹਿਲ ਸਕੂਲ ਆਫ ਐਮੀਨਸ ਲੜਕੇ ਰੂਪਨਗਰ ਨੇ ਪਹਿਲਾ , ਸਾਹਿਬਜੋਤ ਸਿੰਘ ਗਾਰਡਨ ਵੈਲੀ ਸਕੂਲ ਮੋਰਿੰਡਾ ਨੇ ਦੂਸਰਾ ਅਤੇ ਹਰਮਨਦੀਪ ਸਿੰਘ ਏਜ਼ਲ ਵਰਲਡ ਸਕੂਲ ਮੋਰਿੰਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਰੂਪਨਗਰ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਕੁਲਵਿੰਦਰ ਸਿੰਘ, ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਸੋਨੂ ਠਾਕੁਰ ਅਤੇ ਧਰਮਦੇਵ ਰਾਠੌਰ ਹਾਜ਼ਰ ਸਨ।
Get all latest content delivered to your email a few times a month.