ਤਾਜਾ ਖਬਰਾਂ
ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਨਵਾਂ ਮਾਮਲਾ ਜਲੰਧਰ ਤੋਂ ਜੁੜਿਆ ਹੈ, ਜਿੱਥੇ ਪ੍ਰਸਿੱਧ ਐਡਵੋਕੇਟ ਮਨਦੀਪ ਸਚਦੇਵਾ ਤੋਂ ਧਮਕੀ ਦੇ ਕੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਗੈਂਗਸਟਰ ਦੇ ਨਾਮ ‘ਤੇ ਵਕੀਲ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ।
ਵਕੀਲ ਨੇ ਤੁਰੰਤ ਹੀ ਇਹ ਜਾਣਕਾਰੀ ਪੁਲਿਸ ਨਾਲ ਸਾਂਝੀ ਕਰ ਲਈ। ਸੀਆਈਏ ਸਟਾਫ਼ ਵੱਲੋਂ ਵਕੀਲ ਦੇ ਦਫ਼ਤਰ ਵਿੱਚ ਗੁਪਤ ਤੌਰ ‘ਤੇ ਜਾਲ ਵਿਛਾਇਆ ਗਿਆ। ਨਿਯਤ ਸਮੇਂ ‘ਤੇ ਜਦੋਂ ਇੱਕ ਵਿਅਕਤੀ ਪੈਸੇ ਲੈਣ ਲਈ ਵਕੀਲ ਦੇ ਦਫ਼ਤਰ ਪਹੁੰਚਿਆ ਤਾਂ ਸਿਵਲ ਕੱਪੜਿਆਂ ‘ਚ ਮੌਜੂਦ ਪੁਲਿਸ ਨੇ ਉਸਨੂੰ ਫਿਲਮੀ ਅੰਦਾਜ਼ ਵਿੱਚ ਕਾਬੂ ਕਰ ਲਿਆ।
ਕਾਬੂ ਕੀਤਾ ਗਿਆ ਵਿਅਕਤੀ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਕੈਨੇਡਾ ‘ਚ ਬੈਠੇ ਇੱਕ ਗੈਂਗਸਟਰ ਨੇ ਉਸ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦੇ ਕੇ ਵਕੀਲ ਤੋਂ ਰਕਮ ਲੈਣ ਲਈ ਮਜਬੂਰ ਕੀਤਾ ਸੀ। ਉਸਦੇ ਕੋਲ ਇਸ ਬਾਰੇ ਚੈਟ ਅਤੇ ਹੋਰ ਸਬੂਤ ਵੀ ਮੌਜੂਦ ਹਨ।
ਪੁਲਿਸ ਨੇ ਬਾਰਾਦਰੀ ਥਾਣੇ ‘ਚ ਦੋ ਮੁਲਜ਼ਮਾਂ—ਜਤਿੰਦਰ ਸਿੰਘ ਉਰਫ਼ ਸਾਬੀ ਅਤੇ ਸੰਦੀਪ ਸਿੰਘ ਉਰਫ਼ ਸੰਨੀ—ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.