ਤਾਜਾ ਖਬਰਾਂ
ਗੁਰੁਗ੍ਰਾਮ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਉਹਨਾਂ ਛੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਮੋਬਿਕਵਿਕ (MobiKwik) ਐਪ ਦੀ ਤਕਨੀਕੀ ਖਾਮੀ ਦਾ ਫਾਇਦਾ ਚੁੱਕ ਕੇ ਕੰਪਨੀ ਨੂੰ ਲੱਖਾਂ ਨਹੀਂ, ਸਗੋਂ ਕਰੋੜਾਂ ਦਾ ਚੁਨਾ ਲਗਾਇਆ। ਪੁਲਿਸ ਨੇ ਹੁਣ ਤੱਕ ਲਗਭਗ 2,500 ਬੈਂਕ ਖਾਤਿਆਂ ਨੂੰ ਬਲੌਕ ਕਰਵਾਉਂਦੇ ਹੋਏ ਕਰੀਬ 8 ਕਰੋੜ ਰੁਪਏ ਦੀ ਰਕਮ ਫ੍ਰੀਜ਼ ਕਰ ਦਿੱਤੀ ਹੈ।
ਸੈਕਟਰ-53 ਥਾਣੇ ਵਿੱਚ ਵਨ ਮੋਬਿਕਵਿਕ ਸਿਸਟਮਜ਼ ਲਿਮਿਟੇਡ ਦੇ ਪ੍ਰਤਿਨਿਧੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਐਪ ਰਾਹੀਂ ਕੁਝ ਸ਼ੱਕੀ ਲੈਣ-ਦੇਣ ਹੋ ਰਹੇ ਹਨ। ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਐਪ ਵਿੱਚ ਇੱਕ ਗੰਭੀਰ ਤਕਨੀਕੀ ਗੜਬੜ ਕਾਰਨ ਅਸਫਲ ਰਹੇ ਟ੍ਰਾਂਜ਼ੈਕਸ਼ਨ ਵੀ ਸਫਲ ਦਰਸਾਏ ਜਾ ਰਹੇ ਸਨ ਅਤੇ ਰਕਮ ਵਪਾਰੀਆਂ ਦੇ ਖਾਤਿਆਂ ਵਿੱਚ ਟ੍ਰਾਂਸਫ਼ਰ ਹੋ ਰਹੀ ਸੀ। ਇਸੇ ਖਾਮੀ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਵਪਾਰੀ ਜਾਨਬੁੱਝ ਕੇ ਆਪਣੇ ਖਾਤਿਆਂ ਵਿੱਚ ਗਲਤ ਲੈਣ-ਦੇਣ ਦਰਜ ਕਰਵਾਉਂਦੇ ਰਹੇ।
ਇਸ ਕਾਰਨ ਕੰਪਨੀ ਨੂੰ ਹੁਣ ਤੱਕ 40 ਕਰੋੜ 22 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ ਛੇ ਮੁੱਖ ਆਰੋਪੀਆਂ - ਰੇਹਾਨ (ਮਿਵਾਤ), ਮੋਹਮਦ ਸਕੀਲ (ਪਲਵਲ), ਵਕਾਰ ਯੂਨੁਸ (ਨੂੰਹ), ਵਸੀਮ ਅਕਰਮ, ਮੋਹਮਦ ਆਮਿਰ ਅਤੇ ਮੋਹਮਦ ਅੰਸਾਰ (ਸਾਰੇ ਮਿਵਾਤ ਨਿਵਾਸੀ) ਨੂੰ ਗ੍ਰਿਫਤਾਰ ਕੀਤਾ।
ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਐਪ ਵਿੱਚ ਅਜਿਹੀ ਤਕਨੀਕੀ ਖਾਮੀ ਸੀ ਜਿਸ ਵਿੱਚ ਖਾਤੇ ਵਿੱਚ ਬੈਲੈਂਸ ਹੋਵੇ ਜਾਂ ਨਾ ਹੋਵੇ, ਇੱਥੋਂ ਤੱਕ ਕਿ ਗਲਤ ਪਾਸਵਰਡ ਦਾਖਲ ਕਰਨ 'ਤੇ ਵੀ ਟ੍ਰਾਂਜ਼ੈਕਸ਼ਨ ਸਫਲ ਹੋ ਜਾਂਦੇ ਸਨ। ਆਰੋਪੀਆਂ ਨੇ ਇਸ ਜਾਣਕਾਰੀ ਦਾ ਗਲਤ ਫਾਇਦਾ ਚੁੱਕਦੇ ਹੋਏ ਵਾਰ-ਵਾਰ ਟ੍ਰਾਂਜ਼ੈਕਸ਼ਨ ਕਰਕੇ ਕੰਪਨੀ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਾਇਆ।
ਗ੍ਰਿਫਤਾਰ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਹੁਣ ਹੋਰ ਆਰੋਪੀਆਂ ਅਤੇ ਲਾਭਪਾਤਰੀਆਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ। ਜਾਂਚ ਅਜੇ ਜਾਰੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਠੱਗੀ ਦੀ ਰਕਮ ਹੋਰ ਵੀ ਵੱਧ ਸਕਦੀ ਹੈ।
Get all latest content delivered to your email a few times a month.