ਤਾਜਾ ਖਬਰਾਂ
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ ਵਿੱਚ ਦੋ ਮਹੀਨੇ ਪਹਿਲਾਂ ਹੋਈ ਇਕ ਹੈਰਾਨ ਕਰਨ ਵਾਲੀ ਘਟਨਾ ਦਾ ਹੁਣ ਖੁਲਾਸਾ ਹੋਇਆ ਹੈ। ਭਾਰਤੀ ਮੂਲ ਦੀ 72 ਸਾਲਾ ਅਮਰੀਕੀ ਨਾਗਰਿਕ ਰੁਪਿੰਦਰ ਕੌਰ ਪੰਧੇਰ ਦੀ ਉਸਦੇ ਹੀ ਘਰ ਵਿੱਚ ਹੱਤਿਆ ਕਰਕੇ ਲਾਸ਼ ਨੂੰ ਸਾੜ ਦਿੱਤਾ ਗਿਆ ਸੀ। ਦੋ ਮਹੀਨਿਆਂ ਤੱਕ ਇਹ ਰਾਜ਼ ਦਬਿਆ ਰਿਹਾ, ਪਰ ਹੁਣ ਮਾਮਲਾ ਉਜਾਗਰ ਹੋਣ ‘ਤੇ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ।
ਜਾਂਚ ਦੌਰਾਨ ਮੁੱਖ ਦੋਸ਼ੀ ਦੀ ਪਛਾਣ ਸੁਖਜੀਤ ਸਿੰਘ ਸੋਨੂੰ ਵਜੋਂ ਹੋਈ ਹੈ, ਜੋ ਕਿ ਮੱਲਾ ਪੱਤੀ ਕਿਲਾ ਰਾਏਪੁਰ ਦਾ ਨਿਵਾਸੀ ਹੈ। ਪੁਲਿਸ ਅਨੁਸਾਰ ਸੋਨੂੰ ਨੇ ਇਹ ਕਤਲ ਇੰਗਲੈਂਡ ਵਿੱਚ ਰਹਿੰਦੇ ਐਨਆਰਆਈ ਚਰਨਜੀਤ ਸਿੰਘ ਗਰੇਵਾਲ ਦੇ ਕਹਿਣ ‘ਤੇ ਕੀਤਾ। ਗਰੇਵਾਲ ਨੇ ਰੁਪਿੰਦਰ ਕੌਰ ਨਾਲ ਵਿਆਹ ਕਰਨ ਦਾ ਵਾਅਦਾ ਕਰਕੇ ਉਸਨੂੰ ਜਾਲ ਵਿੱਚ ਫਸਾਇਆ ਤੇ ਉਸਦੀ ਜਾਇਦਾਦ ਤੇ ਪੈਸਿਆਂ ‘ਤੇ ਨਜ਼ਰ ਰੱਖੀ।
ਪੁਲਿਸ ਨੂੰ ਪਤਾ ਲੱਗਾ ਹੈ ਕਿ ਗਰੇਵਾਲ ਰੁਪਿੰਦਰ ਕੌਰ ਨਾਲ ਲੰਬੇ ਸਮੇਂ ਤੋਂ ਸੰਪਰਕ ਵਿੱਚ ਸੀ ਅਤੇ ਉਸਨੇ ਉਸਦੇ ਖਾਤੇ ਵਿੱਚ ਵੱਡੀ ਰਕਮ ਵੀ ਟ੍ਰਾਂਸਫਰ ਕਰਵਾ ਲਈ ਸੀ। ਸਾਜ਼ਿਸ਼ ਅਨੁਸਾਰ ਸੋਨੂੰ ਨੂੰ 50 ਲੱਖ ਰੁਪਏ ਨਕਦ ਦੇਣ ਦੀ ਡੀਲ ਹੋਈ ਸੀ, ਜਿਸਦੇ ਬਾਅਦ ਉਸਨੇ ਇਹ ਕਤਲ ਅੰਜ਼ਾਮ ਦਿੱਤਾ।
ਮਾਮਲੇ ਦੀ ਤਫਤੀਸ਼ ਡੇਹਲੋਂ ਥਾਣੇ ਵਿੱਚ ਦਰਜ ਹੋ ਚੁੱਕੀ ਹੈ। ਪੁਲਿਸ ਕਹਿੰਦੀ ਹੈ ਕਿ ਉਹ ਅਜੇ ਵੀ ਸਬੂਤ ਇਕੱਠੇ ਕਰ ਰਹੀ ਹੈ ਅਤੇ ਰੁਪਿੰਦਰ ਕੌਰ ਦੇ ਸਾੜੇ ਹੋਏ ਅਵਸ਼ੇਸ਼ਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਦੋਸ਼ੀ ਸੋਨੂੰ ਨੇ ਪੁਲਿਸ ਅੱਗੇ ਆਪਣਾ ਦੋਸ਼ ਕਬੂਲ ਕਰ ਲਿਆ ਹੈ ਅਤੇ ਮੰਨਿਆ ਹੈ ਕਿ ਪੂਰੀ ਯੋਜਨਾ ਵਿਆਹ ਦੇ ਨਾਂ ‘ਤੇ ਰਚੀ ਗਈ ਸੀ।
Get all latest content delivered to your email a few times a month.