ਤਾਜਾ ਖਬਰਾਂ
- ਮੋਦੀ ਸਰਕਾਰ ਹਮੇਸ਼ਾਂ ਜਨ-ਹਿਤੀ ਫ਼ੈਸਲੇ ਕਰਦੀ ਹੈ : ਭਾਜਪਾ ਬੁਲਾਰਾ
ਚੰਡੀਗੜ੍ਹ, 16 ਸਤੰਬਰ-
ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਅੱਜ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਵਿੱਚ ਕੀਤੀ ਕਟੌਤੀ ਨੂੰ ਇਤਿਹਾਸਕ ਤੇ ਲੋਕ-ਹਿਤੈਸ਼ੀ ਫੈਸਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਸਦਾ ਹੀ ਆਮ ਜਨਤਾ, ਕਿਸਾਨਾਂ ਅਤੇ ਮੱਧਵਰਗ ਦੇ ਹਿੱਤਾਂ ਨੂੰ ਪਹਿਲ ਦੇਂਦੀ ਆ ਰਹੀ ਹੈ।
- ਕਿਸਾਨਾਂ ਲਈ ਵੱਡਾ ਫ਼ਾਇਦਾ
ਆਰ.ਪੀ. ਸਿੰਘ ਨੇ ਦੱਸਿਆ ਕਿ ਖੇਤੀਬਾੜੀ ਨਾਲ ਸੰਬੰਧਤ ਟਰੈਕਟਰ ਅਤੇ ਕਈ ਉਪਕਰਨ, ਵਸਤਾਂ 'ਤੇ ਟੈਕਸ ਘਟਣ ਨਾਲ ਕਿਸਾਨਾਂ ਦੇ ਉਤਪਾਦਨ ਖਰਚੇ ਘੱਟਣਗੇ। ਇਸ ਨਾਲ ਕਿਸਾਨਾਂ ਨੂੰ ਸਿੱਧਾ ਆਰਥਿਕ ਲਾਭ ਮਿਲੇਗਾ ਅਤੇ ਖੇਤੀ ਦੀ ਲਾਗਤ ਘਟੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਦਮ ਕਿਸਾਨਾਂ ਦੀ ਆਮਦਨ ਵਧਾਉਣ ਵੱਲ ਇਕ ਵੱਡਾ ਯਤਨ ਹੈ।
- ਆਮ ਲੋਕਾਂ ਦੇ ਘਰੇਲੂ ਖਰਚ ਵਿੱਚ ਰਾਹਤ
ਭਾਜਪਾ ਬੁਲਾਰੇ ਨੇ ਕਿਹਾ ਕਿ ਜੀ.ਐਸ.ਟੀ. ਦੀ ਕਟੌਤੀ ਨਾਲ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਸਸਤੀਆਂ ਹੋਣਗੀਆਂ। ਇਸ ਨਾਲ ਮੱਧਵਰਗ ਅਤੇ ਗਰੀਬ ਘਰਾਂ ਦੇ ਘਰੇਲੂ ਖਰਚ ਵਿੱਚ ਵਾਧੂ ਰਾਹਤ ਮਿਲੇਗੀ। ਉਨ੍ਹਾਂ ਅਨੁਸਾਰ ਇਹ ਫ਼ੈਸਲਾ ਆਮ ਲੋਕਾਂ ਲਈ ਵੱਡਾ ਤੋਹਫ਼ਾ ਹੈ, ਜੋ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸੁਖ ਸਹੂਲਤ ਲਿਆਏਗਾ।
-ਵਪਾਰੀਆਂ ਅਤੇ ਉਦਯੋਗਕਾਰਾਂ ਨੂੰ ਲਾਭ
ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਦਰਾਂ 'ਚ ਕਮੀ ਨਾਲ ਛੋਟੇ ਵਪਾਰੀਆਂ ਅਤੇ ਉਦਯੋਗਕਾਰਾਂ ਨੂੰ ਵੀ ਰਾਹਤ ਮਿਲੇਗੀ। ਇਸ ਨਾਲ ਬਾਜ਼ਾਰ ਵਿੱਚ ਗਤੀਸ਼ੀਲਤਾ ਆਵੇਗੀ ਅਤੇ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ।
- ਵਿਰੋਧੀਆਂ 'ਤੇ ਨਿਸ਼ਾਨਾ
ਆਰ.ਪੀ. ਸਿੰਘ ਨੇ ਆਪ ਸਰਕਾਰ ਅਤੇ ਕਾਂਗਰਸ ਉੱਤੇ ਹਮਲਾ ਬੋਲਦਿਆਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਲੋਕਾਂ ਦੇ ਹਿੱਤ ਵਿੱਚ ਇਤਿਹਾਸਕ ਫ਼ੈਸਲੇ ਕਰ ਰਹੀ ਹੈ, ਉੱਥੇ ਵਿਰੋਧੀ ਪਾਰਟੀਆਂ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਕੇਂਦਰ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਸਮਝਦੇ ਹਨ ਕਿ ਕਿਹੜੀ ਸਰਕਾਰ ਅਸਲ ਵਿੱਚ ਉਨ੍ਹਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ।
- ਅਰਥਵਿਵਸਥਾ ਹੋ ਰਹੀ ਮਜ਼ਬੂਤ
ਭਾਜਪਾ ਦੇ ਕੌਮੀ ਬੁਲਾਰੇ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੇ ਵਾਅਦਿਆਂ ਕਰਕੇ ਹੀ ਅੱਜ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ ਸਰਕਾਰ ਦਾ ਹਰੇਕ ਫ਼ੈਸਲਾ ਵਿਕਾਸਸ਼ੀਲ ਭਾਰਤ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਵੱਲ ਉਠਾਇਆ ਗਿਆ ਕਦਮ ਹੈ।
-ਭਾਜਪਾ ਲੋਕਾਂ ਦੇ ਹਿੱਤਾਂ ਲਈ ਕੰਮ ਜਾਰੀ ਰੱਖੇਗੀ
ਆਰ.ਪੀ. ਸਿੰਘ ਨੇ ਅੰਤ ਵਿੱਚ ਦਾਅਵਾ ਕੀਤਾ ਕਿ ਭਾਜਪਾ ਅੱਗੇ ਵੀ ਕਿਸਾਨਾਂ, ਵਪਾਰੀਆਂ ਅਤੇ ਆਮ ਲੋਕਾਂ ਦੇ ਹਿੱਤਾਂ ਲਈ ਕੰਮ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਿਤਵ ਹੇਠ ਭਾਰਤ ਵਿਕਾਸ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
Get all latest content delivered to your email a few times a month.