IMG-LOGO
ਹੋਮ ਪੰਜਾਬ: ਇੰਜੀਨੀਅਰ ਦਿਵਸ ‘ਤੇ ਰੌਬੋਟਾਂ ਦਾ ਸ਼ਕਤੀ ਪ੍ਰਦਰਸ਼ਨ

ਇੰਜੀਨੀਅਰ ਦਿਵਸ ‘ਤੇ ਰੌਬੋਟਾਂ ਦਾ ਸ਼ਕਤੀ ਪ੍ਰਦਰਸ਼ਨ

Admin User - Sep 15, 2025 07:48 PM
IMG

ਸਾਇੰਸ ਸਿਟੀ ਵੱਲੋਂ ਰੌਬੋਟ ਚੈਂਪੀਅਨਸ਼ਿਪ ਦਾ ਆਯੋਜਨ 

ਇੰਜੀਨੀਅਰ ਦਿਵਸ ਦੇ ਸੁਨਹਿਰੇ  ਮੌਕੇ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੋਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਲਈ ਇਕ ਰੌਬੋਟ  ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇੰਜੀਨੀਅਰ ਦਿਵਸ ਹਰ ਸਾਲ 15 ਸਤੰਬਰ ਨੂੰ ਭਾਰਤ ਰਤਨ ਸਰ ਮੌਕਸ਼ਗੰਡਮ ਵੈਸ਼ਵਰੀਆ ਦੇ ਜਨਮ ਦਿਹਾੜੇ  ਦੇ ਜ਼ਸ਼ਨਾਂ ਵਜੋਂ  ਮਨਾਇਆ ਜਾਂਦਾ ਹੈ। 

ਇਸ ਮੌਕੇ ਪੰਜਾਬ ਦੇ  ਵੱਖ-ਵੱਖ ਤਕਨੀਕੀ ਕਾਲਜਾਂ ਦੇ 300 ਤੋਂ  ਵਿਦਿਆਰਥੀਆਂ ਨੇ ਨਵੀਨਤਾ, ਤਕਨੀਕੀ ਹੁਨਰ ਅਤੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ।  ਇਸ ਚੈਂਪੀਅਨਸ਼ਿਪ ਰਾਹੀਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਰੌਬੋਟ ਤਿਆਰ ਕਰਨ, ਸੰਚਾਲਿਤ ਕਰਨ ਦੇ ਹੁਨਰ, ਰਚਨਾਤਿਮਕਤਾ  ਅਤੇ ਇਕਮੁੱਠ  ਹੋਕੇ ਕੰਮ ਕਰਨ ਦੀ ਭਾਵਨਾ ਦਾ  ਪ੍ਰਦਰਸ਼ਨ ਕਰਨ ਲਈ ਇਕ ਸਰਗਰਮ ਪਲੇਟਫ਼ਾਰਮ ਮੁਹੱਈਆ ਕਰਾਵੲਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਤਕਨੀਕੀ ਚੁਣੌਤੀਆਂ ਭਰਪੂਰ ਧਰਤਾਲ ਉਪਰ  ਰੌਬਿਟ ਚਲਾ ਕੇ ਆਪਣੀ ਮੁਹਾਰਤ ਤੇ ਹੁਨਰ ਦਾ ਪ੍ਰਦਰਸ਼ਨ ਕੀਤਾ। 

ਇਸ ਮੌਕੇ  ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ  ਸਨਅੱਤ ਅਤੇ ਉਦਯੋਗਾਂ ਵਿਚ ਰੌਬੋਟ ਦੀ ਪਰਿਵਰਤਨਸ਼ੀਲ  ਭੂਮਿਕਾ ‘ਤੇ ਜ਼ੋਰ ਦਿੱਤਾ । ਉਨ੍ਹ ਦੱਸਿਆ ਕਿ ਅਸੀਂ ਅੱਜ ਰੌਬੋਟ ਦੀ ਦੁਨੀਆਂ ਵਿਚ ਰਹਿ ਰਹੇ ਹਾਂ  ਅਤੇ ਰੌਬੋਟ ਨਾਲ  ਜਿੱਥੇ ਸਨਅਤੀ ਖੇਤਰ ਵਿਚ ਕੰਮ ਕਰਨ ਦੇ ਢੰਗ -ਤਰੀਕਿਆਂ ‘ਚ ਕ੍ਰਾਂਤੀਕਾਰੀ ਬਦਲਾਅ ਆਏ ਹਨ, ਉੱਥੇ ਹੀ  ਇਸ ਨੇ ਸਾਡੀ ਜ਼ਿੰਦਗੀ ਨੂੰ ਵੀ ਨਵਾਂ ਆਕਾਰ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਰੌਬੋਟ ਅੱਜ ਹਰੇਕ ਖੇਤਰ ਦਾ  ਅਨਿਖੜਵਾਂ ਅੰਗ ਬਣ ਚੁੱਕਾ ਹੈ।  ਉਤਪਾਦਕਤਾ, ਸੁਰੱਖਿਆ ਅਤੇ ਮੁਹਾਰਤ ਵਿਚ ਰੌਬਿਟ  ਦਾ ਕੋਈ ਵੀ ਹਾਣੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰੌਬੋਟ ਦੇ ਆਉਣ ਨਾਲ ਮਨੁੱਖਤਾ ਦੇ  ਜਾਨੀ ਨੁਕਸਾਨ ਹੋਣ ਦੇ ਖਤਰੇ ਵੀ ਘਟੇ ਹਨ ਕਿਉਂ ਰੌਬੋਟ ਸੰਕਟਮਈ ਤੇ ਖਤਰਨਾਕ ਵਾਤਵਰਣ ਜਿਵੇਂ ਕਿ ਪ੍ਰਮਾਣੂ ਊਰਜਾ ਪਾਵਰ ਪਲਾਂਟਾਂ ਅਤੇ ਡੂੰਘੇ ਪਾਣੀਆਂ ਦੇ ਹੇਠਾਂ ਨਿਰਵਿਘਨ ਕੰਮ ਕਰ ਸਕਦੇ ਹਨ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਰੌਬੋਟ ਬਿਨ੍ਹਾਂ ਥੱਕੇ ਲਗਾਤਾਰ ਦਿਨ-ਰਾਤ ਕੰਮ ਕਰ ਸਕਦੇ ਹਨ, ਜਿਸ ਕਾਰਨ ਪੈਦਾਵਾਰ ਵੱਧਣ ਦੇ ਨਾਲ-ਨਾਲ ਕਾਮੇ ਰਚਨਾਤਮਿਕ ਤੇ ਗੁੰਝਲਾਦ ਕੰਮ ਨੂੰ ਮੁਹਾਰਤ ਨਾਲ ਕਰਨ ਦੇ ਯੋਗ ਬਣਦੇ ਹਨ। ਇਸ ਚੈਂਪੀਅਨਸ਼ਿਪ ਰਾਹੀਂ ਇੰਜੀਨੀਅਰਿੰਗ ਦੀ ਅਗਲੇਰੀ  ਪੀੜ੍ਹੀ ਦੇ ਨੌਜਵਾਨ ਇੰਜੀਨੀਅਰਾਂ ਨੂੰ ਆਪਣੇ ਗਿਆਨ ਤੇ ਜੁਗਤਾਂ ਨੂੰ ਲਾਗੂ ਕਰਨ ਲਈ  ਮੁਕਾਬਾਲੇ ਅਤੇ ਸਹਿਯੋਗ ਭਰਪੂਰ ਮਹੌਲ ਪ੍ਰਦਾਨ ਕੀਤਾ। 

ਇਸ ਮੌਕੇ ਐਨ.ਆਈ.ਟੀ ਜਲੰਧਰ ਦੇ ਸਹਾਇਕ ਪ੍ਰੋਫ਼ੈਸਰ ਅਫ਼ਜ਼ਲ ਸਿਕੰਦਰ ਨੇ ਰੌਬੋਟਾਂ ਦੇ ਪ੍ਰਦਰਸ਼ਨਠ ਦਾ ਮੁੱਲਾਂਕਣ ਕੀਤਾ।  ਇਸ ਚੈਂਪੀਅਨਸ਼ਿਪ ਵਿਚ ਪਹਿਲਾ ਅਤੇ ਤੀਜਾ ਇਨਾਮ (7000 ਅਤੇ 3000 ਰੁਪਏ) ਜੀ.ਐਨ.ਏ ਯੂਨੀਵਰਸਿਟੀ ਫ਼ਗਵਾੜਾ ਨੇ ਜਿੱਿੱਤਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਨੇ 5000 ਰੁਪਏ ਦਾ ਦੂਜਾ ਨਕਦ ਇਨਾਮ ਜਿੱਤਿਆ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.