ਤਾਜਾ ਖਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੂਰਬ-ਉੱਤਰ ਮਿਸ਼ਨ ਤਹਿਤ ਐਤਵਾਰ ਨੂੰ ਅਸਾਮ ਨੂੰ 18,530 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੀ ਭੇਟ ਦਿੱਤੀ। ਦਰਾਂਗ ਜ਼ਿਲ੍ਹੇ ਦੇ ਮੰਗਲਦੋਈ ਵਿੱਚ ਆਯੋਜਿਤ ਇੱਕ ਵਿਸ਼ਾਲ ਜਨਸਭਾ ਦੌਰਾਨ ਉਨ੍ਹਾਂ ਨੇ 6,300 ਕਰੋੜ ਦੇ ਸਿਹਤ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ ਉਨ੍ਹਾਂ ਨੇ ਕਾਂਗਰਸ 'ਤੇ ਸਖ਼ਤ ਸ਼ਬਦਾਂ ਵਿੱਚ ਹਮਲਾ ਕਰਦਿਆਂ ਉਸ ਨੂੰ ਅੱਤਵਾਦ ਅਤੇ ਘੁਸਪੈਠ ਨੂੰ ਵਧਾਵਾ ਦੇਣ ਲਈ ਜ਼ਿੰਮੇਵਾਰ ਕਰਾਰ ਦਿੱਤਾ। ਉਨ੍ਹਾਂ ਨੇ ਕਾਂਗਰਸ ਵੱਲੋਂ ਭਾਰਤ ਰਤਨ ਭੂਪੇਨ ਹਜ਼ਾਰਿਕਾ ਦੇ ਅਪਮਾਨ ਦੀ ਵੀ ਨਿੰਦਾ ਕੀਤੀ।
ਆਪਣੇ ਭਾਸ਼ਣ ਵਿੱਚ ਪੀਐਮ ਮੋਦੀ ਨੇ ਕਾਂਗਰਸ 'ਤੇ ਤਿੱਖੇ ਤੀਰ ਛੱਡਦੇ ਕਿਹਾ ਕਿ ਉਸ ਦੇ ਸ਼ਾਸਨਕਾਲ ਦੌਰਾਨ ਦੇਸ਼ ਅੱਤਵਾਦ ਦੀ ਮਾਰ ਸਹਿੰਦਾ ਰਿਹਾ, ਪਰ ਉਸ ਸਮੇਂ ਸਰਕਾਰ ਚੁੱਪ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਭਾਰਤੀ ਸੁਰੱਖਿਆ ਬਲ “ਆਪ੍ਰੇਸ਼ਨ ਸਿੰਦੂਰ” ਰਾਹੀਂ ਅੱਤਵਾਦੀਆਂ ਨੂੰ ਜੜ੍ਹੋਂ ਖਤਮ ਕਰ ਰਹੇ ਹਨ, ਪਰ ਕਾਂਗਰਸ ਹਮੇਸ਼ਾ ਪਾਕਿਸਤਾਨ ਦੀ ਫੌਜ ਦੇ ਪੱਖ ਵਿੱਚ ਖੜ੍ਹੀ ਰਹੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਾਂਗਰਸ ਨੂੰ “ਘੁਸਪੈਠੀਆਂ ਦੀ ਰੱਖਿਅਕ” ਕਹਿੰਦੇ ਹੋਏ ਵੋਟ ਬੈਂਕ ਦੀ ਰਾਜਨੀਤੀ ਲਈ ਦੇਸ਼ ਦੇ ਹਿੱਤਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ।
ਅਸਾਮ ਦੇ ਵਿਕਾਸੀ ਭਵਿੱਖ ਵੱਲ ਸੰਕੇਤ ਕਰਦਿਆਂ ਪ੍ਰਧਾਨ ਮੰਤਰੀ ਨੇ 21ਵੀਂ ਸਦੀ ਨੂੰ ਪੂਰਬ ਅਤੇ ਉੱਤਰ-ਪੂਰਬ ਦੀ ਸਦੀ ਕਰਾਰ ਦਿੱਤਾ। ਉਨ੍ਹਾਂ ਨੇ ਦਰਾਂਗ ਮੈਡੀਕਲ ਕਾਲਜ, ਨਰਸਿੰਗ ਕਾਲਜ, ਜੀਐਨਐਮ ਸਕੂਲ, ਨਾਰੇਂਗੀ-ਕੁਰੂਵਾ ਪੁਲ ਅਤੇ ਗੁਹਾਟੀ ਰਿੰਗ ਰੋਡ ਵਰਗੇ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸਦੇ ਨਾਲ ਹੀ ਉਨ੍ਹਾਂ ਨੇ ਗੋਲਾਘਾਟ ਵਿੱਚ 5,000 ਕਰੋੜ ਰੁਪਏ ਦੇ ਬਾਂਸ-ਅਧਾਰਿਤ ਈਥਾਨੌਲ ਪਲਾਂਟ ਅਤੇ 7,230 ਕਰੋੜ ਰੁਪਏ ਦੀ ਪੈਟਰੋ ਫਲੂਡਾਈਜ਼ਡ ਕੈਟੇਲਿਟਿਕ ਕਰੈਕਰ ਯੂਨਿਟ ਦਾ ਉਦਘਾਟਨ ਕੀਤਾ। ਇਹ ਸਾਰੇ ਪ੍ਰੋਜੈਕਟ ਨਾ ਸਿਰਫ਼ ਸਿਹਤ ਅਤੇ ਕਨੈਕਟੀਵਿਟੀ ਖੇਤਰ ਨੂੰ ਮਜ਼ਬੂਤ ਕਰਨਗੇ, ਬਲਕਿ ਅਸਾਮ ਦੇ ਆਰਥਿਕ ਵਿਕਾਸ ਵਿੱਚ ਨਵੀਂ ਰਫ਼ਤਾਰ ਲਿਆਉਣਗੇ।
Get all latest content delivered to your email a few times a month.