ਤਾਜਾ ਖਬਰਾਂ
ਚੰਡੀਗੜ੍ਹ, 14 ਸਤੰਬਰ 2025-
ਜਦੋਂ ਪੰਜਾਬ ‘ਚ ਹੜ੍ਹ ਦਾ ਸੰਕਟ ਆਇਆ ਸੀ, ਤਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ਨੇ ਪੂਰੀ ਨਿਸ਼ਠਾ ਨਾਲ ਜ਼ਮੀਨੀ ਪੱਧਰ ‘ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਹੁਣ ਜਿਵੇਂ-ਜਿਵੇਂ ਪਾਣੀ ਹਟ ਰਿਹਾ ਹੈ, ਮਾਨ ਸਰਕਾਰ ਨੇ ਰਾਹਤ, ਸਫਾਈ ਅਤੇ ਮੁੜ-ਨਿਰਮਾਣ ਦਾ ਵੱਡਾ ਅਭਿਆਨ ਸ਼ੁਰੂ ਕਰ ਦਿੱਤਾ ਹੈ। 14 ਸਤੰਬਰ ਤੋਂ 23 ਸਤੰਬਰ ਤੱਕ ਸੂਬੇ ਭਰ ‘ਚ ਸਫਾਈ ਅਤੇ ਬਹਾਲੀ ਲਈ ਖਾਸ ਡਰਾਈਵ ਚੱਲੇਗੀ, ਜੋ 2300 ਤੋਂ ਵੱਧ ਪਿੰਡਾਂ ਅਤੇ ਸ਼ਹਿਰੀ ਵਾਰਡਾਂ ‘ਚ ਇਕੱਠੇ ਸ਼ੁਰੂ ਹੋਈ ਹੈ।
ਇਸ ਮਹਾ ਅਭਿਆਨ ਦਾ ਟੀਚਾ ਹਰ ਗਲੀ, ਹਰ ਮੋਹੱਲਾ, ਹਰ ਵਾਰਡ ਨੂੰ ਸਾਫ-ਸੁਥਰਾ ਅਤੇ ਪਹਿਲਾਂ ਨਾਲੋਂ ਵਧੀਆ ਬਣਾਉਣਾ ਹੈ। ਪਾਣੀ ਨਾਲ ਇਕੱਠੀ ਹੋਈ ਗਾਦ, ਸਿਲਟ ਅਤੇ ਗੰਦਗੀ ਹਟਾਉਣ ਲਈ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਪੰਚਾਇਤਾਂ ਨੂੰ ਸਪਸ਼ਟ ਹੁਕਮ ਜਾਰੀ ਕੀਤੇ ਗਏ ਹਨ। ਕਈ ਜ਼ਿਲ੍ਹਿਆਂ ਵਿੱਚ 1000 ਤੋਂ ਵੱਧ ਸਫਾਈ ਕਰਮਚਾਰੀ, 200 ਤੋਂ ਵੱਧ ਟ੍ਰੈਕਟਰ-ਟ੍ਰਾਲੀਆਂ, 150 JCB ਮਸ਼ੀਨਾਂ ਅਤੇ ਸੈਂਕੜਿਆਂ ਹੈਲਥ ਵਰਕਰ ਲਗਾਤਾਰ ਇਸ ਕੰਮ ਵਿੱਚ ਲੱਗੇ ਹੋਏ ਹਨ। ਸਰਕਾਰ ਨੇ ਹਰ ਜ਼ਿਲ੍ਹੇ ਵਿੱਚ ਨੋਡਲ ਅਫਸਰ ਤਾਇਨਾਤ ਕੀਤੇ ਹਨ, ਜੋ ਸਿੱਧੇ ਤੌਰ ‘ਤੇ ਨਿਗਰਾਨੀ ਕਰ ਰਹੇ ਹਨ। ਹਰ ਜ਼ੋਨ ਦਾ ਜ਼ਿੰਮਾ ਇਕ ਅਫਸਰ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਰੋਜ਼ਾਨਾ ਮੈਦਾਨ ਵਿੱਚ ਰਹਿ ਕੇ ਕੰਮ ਮੁਕੰਮਲ ਕਰਨ ਦੇ ਸਖ਼ਤ ਹੁਕਮ ਹਨ। ਨਗਰ ਨਿਗਮਾਂ ਵਿੱਚ ਕਮਿਸ਼ਨਰ ਅਤੇ ਜ਼ਿਲ੍ਹਿਆਂ ਵਿੱਚ ADC ਨੂੰ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਕੋਈ ਵੀ ਸ਼ਿਕਾਇਤ ਲੰਬਿਤ ਨਾ ਰਹੇ।
ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਪੂਰੇ ਅਭਿਆਨ ਦੀ ਨਿਰੰਤਰ ਮਾਨੀਟਰਿੰਗ ਕਰ ਰਹੇ ਹਨ। ਉਹ ਲਗਾਤਾਰ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ ਅਤੇ ਖੁਦ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਸਪਸ਼ਟ ਕਿਹਾ ਹੈ ਕਿ ਇਹ ਕੋਈ ਰਸਮੀ ਮੁਹਿੰਮ ਨਹੀਂ, ਇਹ ਪੰਜਾਬ ਦੇ ਹਰ ਘਰ-ਅੰਗਨ ਨੂੰ ਮੁੜ ਖੁਸ਼ਹਾਲ ਬਣਾਉਣ ਦੀ ਜੰਗ ਹੈ।
ਸਿਰਫ ਸਫਾਈ ਹੀ ਨਹੀਂ, ਸਿਹਤ ਸੇਵਾਵਾਂ ‘ਤੇ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦਵਾਈ ਛਿੜਕਾਅ, ਸਾਫ ਪਾਣੀ ਦੀ ਸਪਲਾਈ ਅਤੇ ਪ੍ਰਾਈਮਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। 5 ਸਤੰਬਰ ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ ਦੇ ਅਧੀਨ ਸਾਰੀਆਂ ULBਜ਼ ਨੂੰ ਤੁਰੰਤ ਸਫਾਈ ਅਤੇ ਬੀਮਾਰੀ ਰੋਕੂ ਉਪਾਵ ਲਾਗੂ ਕਰਨ ਦੇ ਹੁਕਮ ਹਨ।
ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਤੇਜ਼ੀ ਨਾਲ ਸਰਵੇ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਘਰਾਂ, ਦੁਕਾਨਾਂ, ਸੜਕਾਂ, ਬਿਜਲੀ ਦੇ ਖੰਭਿਆਂ, ਪਾਣੀ ਯੋਜਨਾਵਾਂ ਵਰਗੀਆਂ ਸਾਰੀਆਂ ਸਰਕਾਰੀ ਤੇ ਨਿੱਜੀ ਸੰਪਤੀਆਂ ਦਾ ਅੰਕਲਨ ਇੰਜੀਨੀਅਰਿੰਗ ਟੀਮਾਂ ਕਰ ਰਹੀਆਂ ਹਨ, ਤਾਂ ਜੋ ਹਰ ਪ੍ਰਭਾਵਿਤ ਵਿਅਕਤੀ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾ ਸਕੇ।
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਸਾਰੇ ਕੰਮਾਂ ਵਿੱਚ ਪਾਰਦਰਸ਼ਤਾ ਬਣੀ ਰਹੇ। ਇਸ ਲਈ ਹਰ ਜਗ੍ਹਾ “ਕੰਮ ਤੋਂ ਪਹਿਲਾਂ ਅਤੇ ਬਾਅਦ” ਦੀਆਂ ਤਸਵੀਰਾਂ ਖਿੱਚੀਆਂ ਜਾ ਰਹੀਆਂ ਹਨ। ਇਹ ਪ੍ਰਕਿਰਿਆ ਯਕੀਨੀ ਬਣਾਏਗੀ ਕਿ ਕੋਈ ਵੀ ਕੰਮ ਅਧੂਰਾ ਨਾ ਰਹੇ ਅਤੇ ਹਰ ਲੋੜਵੰਦ ਤੱਕ ਸਰਕਾਰੀ ਮਦਦ ਪਹੁੰਚੇ। ਅੱਜ 14 ਸਤੰਬਰ ਤੋਂ ਮਾਨ ਸਰਕਾਰ ਦਾ ਖਾਸ ਸਫਾਈ ਅਤੇ ਪੁਨਰਵਾਸ ਅਭਿਆਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਗਿਆ ਹੈ। ਸਵੇਰੇ ਤੋਂ ਹੀ ਨਗਰ ਨਿਗਮ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੈਦਾਨ ਵਿੱਚ ਉਤਰ ਗਈਆਂ ਹਨ। JCB ਮਸ਼ੀਨਾਂ ਦੀ ਗੂੰਜ ਅਤੇ ਟ੍ਰੈਕਟਰ-ਟ੍ਰਾਲੀਆਂ ਦੀ ਹਲਚਲ ਸਪਸ਼ਟ ਕਰ ਰਹੀ ਹੈ ਕਿ ਹੁਣ ਪੰਜਾਬ ਵਿੱਚ ਸਿਰਫ ਰਾਹਤ ਨਹੀਂ, ਸਗੋਂ ਮੁੜ-ਨਿਰਮਾਣ ਦੀ ਸ਼ੁਰੂਆਤ ਹੋ ਚੁੱਕੀ ਹੈ। ਲੋਕ ਖੁਦ ਕਹਿ ਰਹੇ ਹਨ ਕਿ ਪਹਿਲੀ ਵਾਰ ਸਰਕਾਰ ਇੰਨੀ ਤੇਜ਼ੀ ਅਤੇ ਗੰਭੀਰਤਾ ਨਾਲ ਹਰ ਗਲੀ-ਨੁੱਕਰ ਤੱਕ ਪਹੁੰਚੀ ਹੈ। ਇਹ ਵੇਖ ਕੇ ਲੋਕਾਂ ਨੂੰ ਭਰੋਸਾ ਹੋਇਆ ਹੈ ਕਿ ਸਰਕਾਰ ਸਿਰਫ ਐਲਾਨ ਨਹੀਂ ਕਰਦੀ, ਜ਼ਮੀਨ ‘ਤੇ ਕੰਮ ਕਰਦੀ ਹੈ – ਬਿਨਾਂ ਰੁਕੇ, ਬਿਨਾਂ ਥੱਕੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਨੇ ਇਸ ਵਾਰੀ ਸਾਬਤ ਕਰ ਦਿੱਤਾ ਹੈ ਕਿ ਹੜ੍ਹਾਂ ਵਰਗੀ ਆਫ਼ਤ ਨੂੰ ਜੇ ਜ਼ਿੰਮੇਵਾਰੀ ਨਾਲ ਸੰਭਾਲਿਆ ਜਾਵੇ ਤਾਂ ਇਹ ਲੋਕਾਂ ਦੇ ਹੋਸਲੇ ਨੂੰ ਡਿਗਾਉਣ ਦੀ ਬਜਾਏ ਹੋਰ ਮਜ਼ਬੂਤ ਕਰ ਸਕਦੀ ਹੈ। ਇਸ ਵਾਰ ਸਰਕਾਰ ਨੇ ਹੜ੍ਹਾਂ ਨੂੰ ਸਿਰਫ ਕੁਦਰਤੀ ਸੰਕਟ ਨਹੀਂ, ਸਗੋਂ ਪੰਜਾਬੀਆਂ ਦੀ ਹਿੰਮਤ, ਸੇਵਾ-ਭਾਵਨਾ ਅਤੇ ਇਕਜੁੱਟਤਾ ਦੀ ਪਰੀਖਿਆ ਮੰਨਿਆ ਹੈ। ਰਾਹਤ ਕੰਮਾਂ ਨੂੰ ਪ੍ਰੋਗਰਾਮ ਜਾਂ ਪ੍ਰਚਾਰ ਵਾਂਗ ਨਹੀਂ, ਸਗੋਂ ਜਨ ਸੇਵਾ ਅਤੇ ਜਵਾਬਦੇਹੀ ਦੇ ਮੌਕੇ ਵਾਂਗ ਲਿਆ ਗਿਆ ਹੈ। ਇਹੀ ਉਹ ਫ਼ਰਕ ਹੈ ਜੋ ਇਕ ਲੋਕ ਸੇਵਕ ਸਰਕਾਰ ਅਤੇ ਦਿਖਾਵਟੀ ਰਾਜਨੀਤੀ ਵਿੱਚ ਹੁੰਦਾ ਹੈ।
ਹੜ੍ਹ ਆਈ, ਨੁਕਸਾਨ ਹੋਇਆ, ਪਰ ਸਰਕਾਰ ਕਿਤੇ ਨਹੀਂ ਡਗਮਗਾਈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਟੀਮ ਖੁਦ ਮੈਦਾਨ ਵਿੱਚ ਉਤਰ ਗਈ। ਇਹੀ ਉਹ ਫ਼ਰਕ ਹੈ ਜੋ ਲੋਕ ਹੁਣ ਸਾਫ ਵੇਖ ਰਹੇ ਹਨ – ਜਿਥੇ ਕੁਝ ਪਾਰਟੀਆਂ ਮੁਸੀਬਤ ਵਿੱਚ ਸਿਆਸਤ ਲੱਭਦੀਆਂ ਹਨ, ਉਥੇ ਮਾਨ ਸਰਕਾਰ ਹੱਲ ਲੱਭਦੀ ਹੈ। ਅੱਜ ਜਦੋਂ ਵਿਰੋਧੀ ਪ੍ਰਸ਼ਨਾਂ ਦੀ ਸਕ੍ਰਿਪਟ ਲਿਖ ਰਹੇ ਹਨ, ਮਾਨ ਸਰਕਾਰ ਆਪਣੇ ਕੰਮ ਨਾਲ ਜਵਾਬ ਦੇ ਰਹੀ ਹੈ – ਉਹ ਵੀ ਲੋਕਾਂ ਦੇ ਵਿਚ ਰਹਿ ਕੇ, ਉਨ੍ਹਾਂ ਦੇ ਪਿੰਡਾਂ ਵਿੱਚ ਖੜ੍ਹ ਕੇ। ਇਸ ਲਈ ਅੱਜ ਸਾਰਾ ਪੰਜਾਬ ਕਹਿ ਰਿਹਾ ਹੈ – ਮਾਨ ਸਰਕਾਰ ਖੜੀ ਹੈ, ਸਿਰ ਉੱਚਾ ਕਰਕੇ, ਸੀਨਾ ਠੋਕ ਕੇ… ਆਪਣੇ ਲੋਕਾਂ ਦੇ ਨਾਲ, ਹਰ ਵੇਲੇ, ਹਰ ਹਾਲ।
Get all latest content delivered to your email a few times a month.