ਤਾਜਾ ਖਬਰਾਂ
ਅੱਜ ਏਸ਼ੀਆ ਕੱਪ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਹੱਤਵਪੂਰਨ ਮੈਚ ਹੋ ਰਿਹਾ ਹੈ। ਇਹ ਮੈਚ ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰੀ ਦੋਵੇਂ ਦੇਸ਼ਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ।
ਪੰਜਾਬ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਮੈਚ ਨੂੰ ਲੈ ਕੇ ਵੱਡਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਮੈਚ ਦੇ ਵਿਰੋਧ ਵਿੱਚ ਅੱਗੇ ਆਈਆਂ ਹਨ। ਮੁੰਬਈ ਵਿੱਚ ਸ਼ਿਵ ਸੈਨਾ ਯੂਬੀਟੀ ਦੇ ਆਗੂ ਲੋਕਾਂ ਨੂੰ ਸੜਕਾਂ ‘ਤੇ ਉਤਾਰ ਕੇ ਮੈਚ ਦੇ ਪ੍ਰਸਾਰਣ ਨੂੰ ਰੋਕਣ ਲਈ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਦਾਨ ਇਕੱਠਾ ਕਰਕੇ ਬੀਸੀਸੀਆਈ ਨੂੰ ਭੇਜਣ ਦੀ ਕੋਸ਼ਿਸ਼ ਕੀਤੀ।
ਸ਼ਿਵ ਸੈਨਾ ਨੇ ਸੁਚਨਾ ਅਤੇ ਪ੍ਰਸਾਰਣ ਮੰਤਰੀ ਨੂੰ ਪੱਤਰ ਭੇਜ ਕੇ ਮੈਚ ਪ੍ਰਸਾਰਣ ਰੋਕਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਖੂਨ-ਖਰਾਬੇ ਵਾਲੇ ਪਾਕਿਸਤਾਨ ਨਾਲ ਮੈਚ ਖੇਡਣਾ ਸਹੀ ਨਹੀਂ। ਮੁੰਬਈ ਵਿੱਚ ਕਈ ਕ੍ਰਿਕਟ ਪ੍ਰੇਮੀ ਨੇ ਟੀਵੀ ਤੋੜ ਕੇ ਆਪਣਾ ਰੋਸ ਜਾਹਿਰ ਕੀਤਾ।
AIMIM ਮੁਖੀ ਅਸਦੁਦੀਨ ਓਵੇਸੀ ਨੇ ਵੀ ਸਰਕਾਰ ‘ਤੇ ਸਖ਼ਤ ਤੌਰ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਭਾਰਤੀ ਅਧਿਕਾਰੀਆਂ ਕੋਲ ਪਾਕਿਸਤਾਨ ਨਾਲ ਮੈਚ ਖੇਡਣ ਤੋਂ ਇਨਕਾਰ ਕਰਨ ਦੀ ਹਿੰਮਤ ਨਹੀਂ ਹੈ। ਉਨ੍ਹਾਂ ਪੁੱਛਿਆ ਕਿ 26 ਨਾਗਰਿਕਾਂ ਦੀ ਜਾਨ ਮਹੱਤਵਪੂਰਨ ਹੈ ਜਾਂ ਕ੍ਰਿਕਟ ਮੈਚ ਦੇ ਪੈਸੇ?
ਦੇਸ਼ ਭਰ ਵਿੱਚ ਸੋਸ਼ਲ ਮੀਡੀਆ ‘ਤੇ #BoycottINDvPAK ਅਤੇ #PahalgamTerroristAttack ਟ੍ਰੈਂਡ ਕਰ ਰਹੇ ਹਨ। ਲੋਕ ਮੈਚ ਬਾਈਕਾਟ ਕਰਨ ਦੀ ਅਪੀਲ ਕਰ ਰਹੇ ਹਨ ਕਿਉਂਕਿ ਉਹ ਕਹਿੰਦੇ ਹਨ ਕਿ ਜਿਹੜੇ ਲੋਕ ਸਾਡੇ ਨਾਗਰਿਕਾਂ ਨੂੰ ਮਾਰੇ, ਉਹਨਾਂ ਨਾਲ ਖੇਡਣਾ ਸਹੀ ਨਹੀਂ।
IFTDA ਪ੍ਰਧਾਨ ਅਸ਼ੋਕ ਪੰਡਿਤ ਨੇ ਮੈਚ ਨੂੰ ਦੇਸ਼ ਲਈ ਕਾਲਾ ਦਿਨ ਕਿਹਾ ਅਤੇ ਕ੍ਰਿਕਟਰਾਂ ਨੂੰ ਅਸੰਵੇਦਨਸ਼ੀਲਤਾ ਦਾ ਦੋਸ਼ ਦਿੱਤਾ।
ਵਿਸ਼ਵ ਹਿੰਦੂ ਰਕਸ਼ਾ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਗੋਪਾਲ ਰਾਏ ਨੇ ਕਿਹਾ ਕਿ ਭਾਰਤ ਹਮੇਸ਼ਾ ਜਿੱਤਿਆ ਹੈ ਅਤੇ ਜਿੱਤੇਗਾ। ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਵਿੱਚ ਮਾਸੂਮ ਲੋਕਾਂ ਨੂੰ ਮਾਰਿਆ ਗਿਆ ਸੀ, ਪਰ ਅਸੀਂ ਆਪਣੇ ਕ੍ਰਿਕਟਰਾਂ ਦੇ ਨਾਲ ਖੜ੍ਹੇ ਹਾਂ।
ਸਾਬਕਾ ਮੰਤਰੀ ਸੌਰਭ ਭਾਰਦਵਾਜ ਨੇ ਪਾਕਿਸਤਾਨੀ ਖਿਡਾਰੀਆਂ ਦੇ ਪੁਤਲੇ ਸਾੜ ਕੇ ਵੀ ਮੈਚ ਦੇ ਵਿਰੋਧ ਦਾ ਪ੍ਰਗਟਾਵਾ ਕੀਤਾ।
ਪਹਿਲਗਾਮ ਹਮਲੇ ਵਿੱਚ ਸ਼ੁਭਮ ਦਿਵੇਦੀ ਦੀ ਪਤਨੀ ਐਸ਼ਨਿਆ ਨੇ ਲੋਕਾਂ ਨੂੰ ਮੈਚ ਬਾਈਕਾਟ ਕਰਨ ਦੀ ਅਪੀਲ ਕੀਤੀ ਅਤੇ BCCI ਨੂੰ ਪਰਿਵਾਰਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕਰਨ ਦਾ ਦੋਸ਼ ਦਿੱਤਾ।
Get all latest content delivered to your email a few times a month.