ਤਾਜਾ ਖਬਰਾਂ
ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਐਤਵਾਰ ਨੂੰ ਏਸ਼ੀਆ ਕੱਪ 2025 ਦਾ ਛੇਵਾਂ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਆਪਣੀਆਂ ਸ਼ੁਰੂਆਤੀ ਜਿੱਤਾਂ ਨਾਲ ਉਤਸ਼ਾਹਿਤ ਹਨ—ਭਾਰਤ ਨੇ ਯੂਏਈ ਨੂੰ ਆਸਾਨੀ ਨਾਲ ਹਰਾਇਆ ਸੀ, ਜਦਕਿ ਪਾਕਿਸਤਾਨ ਨੇ ਓਮਾਨ ਉੱਤੇ ਵੱਡੀ ਜਿੱਤ ਦਰਜ ਕੀਤੀ।
ਪਰ ਇਸ ਵਾਰ ਦੇ ਮੈਚ ਨੂੰ ਘੇਰ ਕੇ ਮਾਹੌਲ ਗਰਮਾਇਆ ਹੋਇਆ ਹੈ। ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਈ ਵੱਖ-ਵੱਖ ਧੜਿਆਂ ਵੱਲੋਂ ਪਾਕਿਸਤਾਨ ਨਾਲ ਖੇਡ ਸਮੇਤ ਹਰ ਕਿਸਮ ਦੇ ਸੰਬੰਧ ਖਤਮ ਕਰਨ ਦੀ ਮੰਗ ਉਠ ਰਹੀ ਹੈ।
ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ ਭਾਰਤ ਪਾਕਿਸਤਾਨ ਨਾਲ ਦੁਵੱਲੇ ਸੀਰੀਜ਼ ਨਹੀਂ ਖੇਡੇਗਾ, ਪਰ ਆਈਸੀਸੀ ਅਤੇ ਏਸ਼ੀਆ ਕੱਪ ਵਰਗੇ ਬਹੁਪੱਖੀ ਟੂਰਨਾਮੈਂਟਾਂ ਵਿੱਚ ਟੱਕਰ ਹੋਵੇਗੀ। ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਟੀ-20 ਫਾਰਮੈਟ ਦੇ ਏਸ਼ੀਆ ਕੱਪ ਵਿੱਚ ਹੁਣ ਤੱਕ ਤਿੰਨ ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ ਦੋ ਵਾਰ ਜਿੱਤ ਦਰਜ ਕੀਤੀ ਹੈ ਅਤੇ ਪਾਕਿਸਤਾਨ ਇੱਕ ਵਾਰ ਕਾਮਯਾਬ ਰਿਹਾ ਹੈ।
ਦੂਜੇ ਪਾਸੇ, ਮੌਜੂਦਾ ਹਾਲਾਤਾਂ ਕਾਰਨ ਐਤਵਾਰ ਦੇ ਮੈਚ ਦੀਆਂ ਟਿਕਟਾਂ ਦੀ ਵਿਕਰੀ ਠੰਢੀ ਰਹੀ ਹੈ। ਪ੍ਰਸ਼ੰਸਕਾਂ ਵਿੱਚ ਬਾਈਕਾਟ ਦੀ ਭਾਵਨਾ ਕਾਰਨ ਸਟੇਡੀਅਮ ਪੂਰੀ ਤਰ੍ਹਾਂ ਭਰਿਆ ਹੋਇਆ ਨਹੀਂ ਲੱਗੇਗਾ। ਇੱਥੋਂ ਤੱਕ ਕਿ ਬੀਸੀਸੀਆਈ ਦੇ ਕਈ ਉੱਚ ਅਧਿਕਾਰੀ ਵੀ ਮੈਚ ਦੇਖਣ ਨਹੀਂ ਪਹੁੰਚਣਗੇ।
Get all latest content delivered to your email a few times a month.