ਤਾਜਾ ਖਬਰਾਂ
ਸਿੱਖ ਨੌਜਵਾਨਾਂ ਦੀ ਅਗਵਾਈ ਵਾਲੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ 82ਵਾਂ ਸਥਾਪਨਾ ਦਿਵਸ ਜੋਸ਼ ਅਤੇ ਉਤਸਾਹ ਨਾਲ ਮਨਾਇਆ। ਇਸ ਸਮਾਗਮ ਦੀ ਅਗਵਾਈ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤੀ। ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਤੋਂ ਚੌਣਵੇ ਡੈਲੀਗੇਟਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।
ਸਥਾਪਨਾ ਦਿਵਸ ਦੇ ਮੌਕੇ ਉਨ੍ਹਾਂ ਨੇ ਖਾਲਸਾ ਪੰਥ ਅਤੇ ਸਿੱਖ ਕੌਮ ਦੇ ਭਲੇ ਲਈ ਅਰਦਾਸ ਕੀਤੀ ਅਤੇ ਪੰਜਾਬ ਵਿੱਚ ਹੜ੍ਹ ਕਾਰਨ ਹੋਏ ਨੁਕਸਾਨ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਸਹਿਯੋਗ ਦਾ ਪ੍ਰਣ ਲਿਆ। ਸਮਾਗਮ ਵਿੱਚ ਸਿੱਖ ਕੌਮ ਦੇ ਸਿਰਮੌਰ ਆਗੂਆਂ ਨੇ ਖਾਲਸਾ ਪੰਥ ਦੀ ਏਕਤਾ ਤੇ ਜ਼ੋਰ ਦਿੱਤਾ ਅਤੇ ਅੰਦਰੂਨੀ ਅਤੇ ਬਾਹਰੀ ਖਤਰਨਾਕ ਸਕਤੀਆਂ ਤੋਂ ਖ਼ੁਦ ਨੂੰ ਬਚਾਉਣ ਦੀ ਲੋੜ ਉਭਾਰੀ।
ਫੈਡਰੇਸ਼ਨ ਨੇ ਸਿੱਖ ਨੌਜਵਾਨਾਂ ਨੂੰ ਨਵੇਂ ਆਗੂ ਤਿਆਰ ਕਰਨ ਅਤੇ ਭਵਿੱਖ ਲਈ ਸੰਭਾਵਨਾਵਾਂ ਨੂੰ ਉੱਜਲ ਕਰਨ ਦੀ ਅਪੀਲ ਕੀਤੀ। ਸਮਾਗਮ ਵਿੱਚ ਪੰਜ ਮੁੱਖ ਮਤੇ ਪੇਸ਼ ਕੀਤੇ ਗਏ:
ਪੰਜਾਬ ਸਰਕਾਰ ਨੂੰ ਗੈਰ-ਪੰਜਾਬੀਆਂ ਵੱਲੋਂ ਜਾਇਦਾਦ ਖਰੀਦਣ ‘ਤੇ ਪਾਬੰਦੀ ਲਾਉਣ ਦੀ ਸਿਫਾਰਸ਼।
ਸਰਕਾਰੀ ਨੌਕਰੀਆਂ ਲਈ ਪੰਜਾਬੀ ਹੋਣ ਦੀ ਲਾਜ਼ਮੀ ਸ਼ਰਤ।
ਸਵੈਰੁਜ਼ਗਾਰ ਅਤੇ ਆਧੁਨਿਕ ਖੇਤੀ ਤਕਨੀਕਾਂ ਰਾਹੀਂ ਕਿਸਾਨਾਂ ਲਈ ਹਰ ਬਲਾਕ ਵਿੱਚ ਫਲਦਾਰ ਖੇਤੀ ਨੂੰ ਉਤਸ਼ਾਹਿਤ ਕਰਨਾ।
ਨਜ਼ਰਬੰਦ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ।
ਸਿੱਖ ਧਰਮ ਸਥਾਨਾਂ ‘ਤੇ ਪੂਰੀ ਸੁਰੱਖਿਆ ਅਤੇ ਸੀਟੀਵੀ ਨਾਲ ਨਿਗਰਾਨੀ।
ਇਸ ਸਮਾਗਮ ਵਿੱਚ ਫੈਡਰੇਸ਼ਨ ਦੇ ਸੀਨੀਅਰ ਆਗੂਆਂ ਵੀ ਸ਼ਿਰਕਤ ਕੀਤੇ, ਜਿਵੇਂ ਕਿ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਸ੍ਰ. ਗੁਰਮੁੱਖ ਸਿੰਘ ਸੰਧੂ, ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਭੁਪਿੰਦਰ ਸਿੰਘ ਨਾਗੋਕੇ, ਲਖਵਿੰਦਰ ਸਿੰਘ ਸੰਤੂਵਾਲਾ ਅਤੇ ਹੋਰ ਕਈ ਆਗੂ। ਉਨ੍ਹਾਂ ਨੇ ਪੁਰਾਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ।
ਸਥਾਪਨਾ ਦਿਵਸ ਦੇ ਦੌਰਾਨ ਫੈਡਰੇਸ਼ਨ ਨੇ ਨਸ਼ਿਆਂ, ਧਰਮ ਪਰਿਵਰਤਨ ਅਤੇ ਅਖੌਤੀ ਕਾਰਵਾਈਆਂ ਵਿਰੁੱਧ ਵੀ ਸਖ਼ਤ ਰੁੱਖ ਦਿਖਾਇਆ। ਇਸ ਸਮਾਗਮ ਨੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਅਤੇ ਖਾਲਸਾ ਪੰਥ ਦੀ ਏਕਤਾ ਅਤੇ ਭਵਿੱਖ ਲਈ ਲੀਡਰਸ਼ਿਪ ਤਿਆਰ ਕਰਨ ਦੀ ਲੋੜ ਨੂੰ ਸਪੱਸ਼ਟ ਕੀਤਾ।
Get all latest content delivered to your email a few times a month.