ਤਾਜਾ ਖਬਰਾਂ
ਪੰਜਾਬ ਹਾਲ ਹੀ ਵਿੱਚ ਵੱਡੇ ਹੜ੍ਹ ਦੀ ਚਪੇਟ ਵਿੱਚ ਹੈ, ਜਿਸ ਨੇ ਲੋਕਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਕੀਤੀ ਹੈ। ਇਸ ਮੁਸ਼ਕਲ ਸਮੇਂ ਵਿੱਚ ਮਾਨ ਸਰਕਾਰ ਨੇ ਸਿਰਫ਼ ਰਾਹਤ ਸਮੱਗਰੀ ਹੀ ਨਹੀਂ ਦਿੱਤੀ, ਸਗੋਂ ਖ਼ਾਸ ਕਰਕੇ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।
ਮੁਖ਼ਤਲਿਫ਼ ਜ਼ਿਲ੍ਹਿਆਂ ਜਿਵੇਂ ਨਾਭਾ, ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਆਮ ਆਦਮੀ ਪਾਰਟੀ ਦੀ ਜਵਾਨ ਅਤੇ ਮਹਿਲਾ ਵਿੰਗ ਵੱਲੋਂ ਘਰ-ਘਰ ਸੈਨੇਟਰੀ ਪੈਡ, ਰਾਹਤ ਸਮੱਗਰੀ, ਰਾਸ਼ਨ ਅਤੇ ਮੱਛਰਦਾਨੀਆਂ ਪਹੁੰਚਾਈਆਂ ਗਈਆਂ।
ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 11 ਹਜ਼ਾਰ ਤੋਂ ਵੱਧ ਆਸ਼ਾ ਵਰਕਰਾਂ ਨੇ ਲੋਕਾਂ ਨੂੰ ਦਵਾਈਆਂ ਦਿੰਦਿਆਂ ਪਾਣੀ ਅਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ। ਉਨ੍ਹਾਂ ਨੇ ਗਰਭਵਤੀ ਮਹਿਲਾਵਾਂ ਦੀ ਨਿਗਰਾਨੀ ਕੀਤੀ, ਸਿਹਤ ਜਾਂਚ ਕਰਵਾਈ ਅਤੇ ਇਹ ਯਕੀਨੀ ਬਣਾਇਆ ਕਿ ਬੱਚਿਆਂ ਦਾ ਟੀਕਾਕਰਨ ਸਮੇਂ-ਸਮੇਂ ‘ਤੇ ਹੁੰਦਾ ਰਹੇ।
ਮਾਨ ਸਰਕਾਰ ਵੱਲੋਂ 458 ਰੈਪਿਡ ਰਿਸਪਾਂਸ ਟੀਮਾਂ, 360 ਮੋਬਾਈਲ ਮੈਡੀਕਲ ਯੂਨਿਟਾਂ ਅਤੇ 424 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ। ਨਾਲ ਹੀ ਬੋਟ ਐਂਬੂਲੈਂਸ ਦੀ ਸੇਵਾ ਵੀ ਚਲਾਈ ਗਈ ਤਾਂ ਜੋ ਪਾਣੀ ਵਿੱਚ ਫਸੀਆਂ ਗਰਭਵਤੀ ਮਹਿਲਾਵਾਂ ਨੂੰ ਹਸਪਤਾਲ ਤੱਕ ਸੁਰੱਖਿਅਤ ਪਹੁੰਚਾਇਆ ਜਾ ਸਕੇ। ਗੁਰਦਾਸਪੁਰ ਵਿੱਚ ਇੱਕ ਗਰਭਵਤੀ ਮਹਿਲਾ ਦਾ ਪ੍ਰਸਵ ਬੋਟ ਉੱਤੇ ਹੀ ਡਾਕਟਰੀ ਨਿਗਰਾਨੀ ਵਿੱਚ ਹੋਇਆ।
ਸਿਹਤ ਵਿਭਾਗ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖ਼ਾਸ ਮੈਡੀਕਲ ਕੈਂਪ ਲਗਾਏ ਜਿੱਥੇ ਚੈੱਕਅਪ, ਦਵਾਈਆਂ ਅਤੇ ਹੋਰ ਸਹੂਲਤਾਂ ਗਰਭਵਤੀ ਮਹਿਲਾਵਾਂ ਲਈ ਉਪਲਬਧ ਕਰਵਾਈਆਂ ਗਈਆਂ। ਕਈਆਂ ਨੂੰ ਐਮਰਜੈਂਸੀ ਹਾਲਤ ਵਿੱਚ ਹੈਲੀਕਾਪਟਰ ਜਾਂ ਬੋਟ ਰਾਹੀਂ ਸਿਵਲ ਹਸਪਤਾਲ ਤੱਕ ਲਿਜਾਇਆ ਗਿਆ।
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਗਰਭਵਤੀ ਮਹਿਲਾ ਮੁਸੀਬਤ ਵਿੱਚ ਨਾ ਫਸੇ ਅਤੇ ਹਰ ਹਾਲਤ ਵਿੱਚ ਪ੍ਰਸਵ ਸੁਰੱਖਿਅਤ ਹੋਵੇ। ਟੈਂਡੀ ਵਾਲਾ ਅਤੇ ਕਾਲੂ ਵਾਲਾ ਇਲਾਕਿਆਂ ਤੋਂ ਗਰਭਵਤੀ ਮਹਿਲਾਵਾਂ ਨੂੰ ਸਫਲਤਾਪੂਰਵਕ ਹਸਪਤਾਲ ਤੱਕ ਪਹੁੰਚਾਇਆ ਗਿਆ ਜਿੱਥੇ ਬੱਚਿਆਂ ਨੇ ਸੁਰੱਖਿਅਤ ਜਨਮ ਲਿਆ।
ਇਸ ਤੋਂ ਇਲਾਵਾ, 108 ਐਂਬੂਲੈਂਸ ਸੇਵਾ ਮੁਫ਼ਤ ਉਪਲਬਧ ਕਰਵਾਈ ਗਈ। ਸਤਲੁਜ ਦੇ ਨੇੜਲੇ ਪਿੰਡਾਂ ਵਿੱਚ ਪਛਾਣੀ 45 ਗਰਭਵਤੀ ਮਹਿਲਾਵਾਂ ਵਿੱਚੋਂ ਚਾਰ ਨੇ ਪਿਛਲੇ ਹਫ਼ਤੇ ਬੱਚੇ ਜਨਮ ਦਿੱਤੇ—ਤਿੰਨ ਸਰਕਾਰੀ ਹਸਪਤਾਲਾਂ ਅਤੇ ਇੱਕ ਪ੍ਰਾਈਵੇਟ ਪੈਨਲ ਵਿੱਚ।
ਆਪ ਟੀਮ ਨੇ ਭਰੋਸਾ ਦਿਵਾਇਆ ਹੈ:
“ਕੋਈ ਰਸੋਈ ਖ਼ਾਲੀ ਨਹੀਂ ਰਹੇਗੀ, ਕੋਈ ਮਹਿਲਾ ਸਫ਼ਾਈ ਦੀਆਂ ਚੀਜ਼ਾਂ ਤੋਂ ਵਾਂਝੀ ਨਹੀਂ ਰਹੇਗੀ।”
ਇਹ ਸਾਰੇ ਉਪਰਾਲੇ ਦਰਸਾਉਂਦੇ ਹਨ ਕਿ ਮਾਨ ਸਰਕਾਰ ਲਈ ਲੋਕਾਂ ਦੀ ਸੁਰੱਖਿਆ ਅਤੇ ਮਨੁੱਖਤਾ ਸੇਵਾ ਰਾਜਨੀਤੀ ਤੋਂ ਉੱਚੀ ਹੈ।
Get all latest content delivered to your email a few times a month.