ਤਾਜਾ ਖਬਰਾਂ
ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਜਿੱਥੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ, ਓਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸੇ ਕੜੀ ਵਿੱਚ ਨਵੀਂ ਦਿੱਲੀ ਦੀ ਐਨਜੀਓ ਸਹਿਯੋਗ ਕੇਅਰ ਫਾਰ ਯੂ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਇੱਕ ਟਰੱਕ ਭਰ ਕੇ ਜ਼ਰੂਰੀ ਰਾਹਤ ਸਮੱਗਰੀ ਗੁਰਦਾਸਪੁਰ ਭੇਜੀ ਗਈ।
ਇਹ ਰਾਹਤ ਸਮੱਗਰੀ ਜ਼ਿਲ੍ਹਾ ਸਹਾਇਤਾ ਕੇਂਦਰ ਵਿਖੇ ਨੋਡਲ ਅਧਿਕਾਰੀ ਆਰ.ਟੀ.ਓ. ਮੈਡਮ ਨਵਜੋਤ ਸ਼ਰਮਾ ਨੂੰ ਸੌਂਪੀ ਗਈ। ਐਨਜੀਓ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਮਨੁੱਖਤਾ ਦੀ ਸੇਵਾ ਲਈ ਦੇਸ਼ ਭਰ ਵਿੱਚ ਸਰਗਰਮ ਹੈ ਅਤੇ ਜਿਵੇਂ ਹੀ ਉਹਨਾਂ ਨੂੰ ਪੰਜਾਬ ਵਿੱਚ ਹੜ੍ਹ ਦੀ ਜਾਣਕਾਰੀ ਮਿਲੀ, ਉਹਨਾਂ ਵੱਲੋਂ ਤੁਰੰਤ ਰਾਹਤ ਯੋਗਦਾਨ ਭੇਜਣ ਦਾ ਫ਼ੈਸਲਾ ਕੀਤਾ ਗਿਆ।
ਐਨਜੀਓ ਵੱਲੋਂ ਭੇਜੀ ਸਮੱਗਰੀ ਵਿੱਚ ਖਾਸ ਤੌਰ 'ਤੇ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਜ਼ਰੂਰੀ ਸਮਾਨ ਸ਼ਾਮਲ ਹੈ, ਜਿਸ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਵੀ ਹਨ। ਇਹ ਸਾਰਾ ਸਮਾਨ ਐਨਜੀਓ ਮੈਂਬਰ ਵਿਨੋਦ ਮਹਾਜਨ ਦੀ ਅਗਵਾਈ ਹੇਠ ਸਾਹਿਲ, ਤਰੁਣ ਮਹਾਜਨ, ਵਿਕਾਸ, ਰਵਿੰਦਰ ਸੋਡੀ, ਰਕੇਸ਼, ਰਿਸ਼ੀ ਅਸ਼ਵਨੀ, ਰਾਮ ਜੀ ਅਤੇ ਅਨੂਪ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀੜਤ ਇਲਾਕਿਆਂ ਵਿੱਚ ਘਰ-ਘਰ ਪਹੁੰਚਾ ਕੇ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਐਨਜੀਓ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅਗਲੇ ਸਮੇਂ ਵੀ ਪੂਰੀ ਜ਼ਿੰਮੇਵਾਰੀ ਨਾਲ ਯੋਗਦਾਨ ਪਾਉਂਦੇ ਰਹਿਣਗੇ।
Get all latest content delivered to your email a few times a month.