ਤਾਜਾ ਖਬਰਾਂ
ਬਠਿੰਡਾ ਪੁਲਿਸ ਨੇ ਨਸ਼ਿਆਂ ਖਿਲਾਫ਼ ਚੱਲ ਰਹੀ ਮੁਹਿੰਮ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਐਸਪੀ ਡੀ ਜਸਮੀਤ ਸਿੰਘ ਦੇ ਮੁਤਾਬਕ, ਚਾਰ ਨਸ਼ਾ ਤਸਕਰ ਗ੍ਰੋਹ ਦੇ ਮੈਂਬਰਾਂ ਨੂੰ 200 ਕਿਲੋ ਭੁੱਕੀ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਦੋ ਸੀ ਆਈ ਏ ਟੀਮਾਂ ਨੇ ਭੁੱਚੋ ਏਰੀਆ ਵਿੱਚ ਸ਼ੱਕੀ ਵਾਹਨਾਂ ਦੀ ਜਾਂਚ ਕਰ ਰਹੀਆਂ ਸਨ। ਇਸ ਦੌਰਾਨ ਇੱਕ ਕਾਰ ਰੋਕੀ ਗਈ, ਜਿਸ ਵਿੱਚੋਂ ਚਾਰ ਨੌਜਵਾਨਾਂ ਕੋਲੋਂ ਨਸ਼ਾ ਬਰਾਮਦ ਹੋਇਆ। ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਇਸ ਤਰ੍ਹਾਂ ਹੋਈ: ਜਤਿੰਦਰ ਸਿੰਘ (ਹਰਿਆਣਾ, ਜੀਂਦ), ਵਿਨੋਦ ਕੁਮਾਰ (ਹਿਸਾਰ), ਜੋਗਿੰਦਰ ਸਿੰਘ (ਜੀਂਦ) ਅਤੇ ਰਾਮ ਜਨ ਸ਼ਾਹ (ਜਿਲ੍ਹਾ ਸਿਰਮੌਰ, ਹਿਮਾਚਲ ਪ੍ਰਦੇਸ਼)।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਤਿੰਦਰ ਸਿੰਘ ਐਮਐਸਸੀ ਪਾਸ ਕਰ ਚੁੱਕਾ ਹੈ ਅਤੇ ਵਿਨੋਦ ਕੁਮਾਰ ਨੇ ਗ੍ਰੈਜੂਏਸ਼ਨ ਕੀਤੀ ਹੈ। ਗ੍ਰਿਫ਼ਤਾਰ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੂੰਘਾਈ ਨਾਲ ਪੁੱਛਤਾਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲੱਗੇ ਕਿ ਇਹ 200 ਕਿਲੋ ਭੁੱਕੀ ਕਿਸ ਲਈ ਲੈ ਕੇ ਆਏ ਸਨ ਅਤੇ ਹੋਰ ਕਿਹੜੇ ਲੋਕ ਇਸ ਮਾਮਲੇ ਵਿੱਚ ਸ਼ਾਮਿਲ ਹਨ।
Get all latest content delivered to your email a few times a month.