ਤਾਜਾ ਖਬਰਾਂ
ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨੇ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਆਪਣੀ ਐਸੋਸੀਏਸ਼ਨ ਵੱਲੋਂ 10 ਲੱਖ ਰੁਪਏ ਦਾ ਡਰਾਫਟ ਮੁੱਖ ਮੰਤਰੀ ਰਿਲੀਫ ਫੰਡ, ਪੰਜਾਬ ਨੂੰ ਭੇਜਿਆ। ਇਸ ਮੌਕੇ ਤੇ ਮਾਨਯੋਗ ਸ. ਹਰਦੀਪ ਸਿੰਘ ਮੁੰਡੀਆਂ, ਮਾਲ ਮੰਤਰੀ ਪੰਜਾਬ ਨੇ ਡਰਾਫਟ ਪ੍ਰਾਪਤ ਕੀਤਾ। ਇਸ ਭੇਟ ਸਮਾਰੋਹ ਵਿੱਚ ਸੁਖਚਰਨ ਸਿੰਘ "ਚੰਨੀ" ਤਹਿਸੀਲਦਾਰ, ਹਰਮਿੰਦਰ ਸਿੰਘ ਘੋਲੀਆ ਤਹਿਸੀਲਦਾਰ, ਹਰਜੋਤ ਸਿੰਘ ਨਾ: ਤਹਿਸੀਲਦਾਰ, ਪਵਨ ਕੁਮਾਰ ਨਾ: ਤਹਿਸੀਲਦਾਰ ਅਤੇ ਸ੍ਰੀ ਨੀਲ ਗਰਗ, ਚੇਅਰਮੈਨ ਸਹਿਤ ਸ. ਬਲਵਿੰਦਰ ਸਿੰਘ, ਪ੍ਰਾਈਵੇਟ ਸਕੱਤਰ ਮਾਲ ਮੰਤਰੀ, ਵੀ ਹਾਜ਼ਰ ਸਨ। ਐਸੋਸੀਏਸ਼ਨ ਵੱਲੋਂ ਇਹ ਯਤਨ ਹੜ੍ਹ ਪੀੜਤਾਂ ਨੂੰ ਸਮਰਥਨ ਦੇਣ ਅਤੇ ਸਰਕਾਰ ਦੇ ਰਾਹਤ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਕੀਤਾ ਗਿਆ।
Get all latest content delivered to your email a few times a month.