ਤਾਜਾ ਖਬਰਾਂ
ਰਾਏਕੋਟ ਅਧਿਕਾਰੀਆਂ ਨੇ ਕੁੱਝ ਵੀ ਕਹਿਣ ਵੱਟਿਆ ਟਾਲਾ
ਰਾਏਕੋਟ 9 ਸਤੰਬਰ (ਗੁਰਸੇਵਕ ਮਿੱਠਾ)—ਸਥਾਨਕ ਸ਼ਹਿਰ ਦੇ ਮਲੇਰਕੋਟਲਾ ਰੋਡ ’ਤੇ ਸਥਿਤ ਵੇਅਰਹਾਊਸ ਦੇ ਗੋਦਾਮਾਂ ਚੋਂ ਚੋਲਾਂ ਦੀਆਂ ਭਰੀਆਂ ਬੋਰੀਆਂ ਖੁਰਦ-ਬੁਰਦ ਕਰਨ ਦਾ ਸਨਸ਼ਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਸਗੋਂ ਇਸ ਸਬੰਧੀ ਠੋਸ ਜਾਣਕਾਰੀ ਮਿਲਣ ’ਤੇ ਸ਼ਹਿਰ ਦੇ ਕੁੱਝ ਪੱਤਰਕਾਰਾਂ ਨੇ ‘ਆਪ’ ਯੂਥ ਵਿੰਗ ਦੇ ਹਲਕਾ ਪ੍ਰਧਾਨ ਹਰਪ੍ਰੀਤ ਸਿੰਘ ਜੌਹਲਾਂ ਸਮੇਤ ਉਕਤ ਵੇਅਰਹਾਊਸ ਗੋਦਾਮਾਂ ਵਿਚ ਜਾ ਕੇ ਦੇਖਿਆ ਤਾਂ ਸਾਰੇ ਦੰਗ ਰਹਿ ਗਏ ਕਿਉਂਕਿ ਗੋਦਾਮ ਅੰਦਰ ਲੱਗੀਆਂ ਚੌਲਾਂ ਦੀਆਂ ਬੋਰੀਆਂ ਦੀਆਂ ਧਾਕਾਂ ਦਾ ਵਿਚਕਾਰਲਾ ਹਿੱਸਾ ਬਿਲਕੁਲ ਖ਼ਾਲੀ ਸੀ ਅਤੇ ਬੋਰੀਆਂ ਦੀਆਂ ਧਾਕਾਂ ਦੇ ਖਾਲੀ ਹਿੱਸੇ ਉਪਰ ਕੁੱਝ ਫੱਟੇ ਰੱਖ ਕੇ ਕੁੱਝ ਬੋਰੀਆਂ ਨਾਲ ਢੱਕਿਆ ਹੋਇਆ ਸੀ, ਜਦਕਿ ਉਸ ਜਗ੍ਹਾ ਤੋਂ 2 ਹਜ਼ਾਰ ਦੇ ਕਰੀਬ ਚੌਲਾਂ ਨਾਲ ਭਰੀਆਂ ਬੋਰੀਆਂ ਗਾਇਬ ਹੋਣ ਦਾ ਅਨੁਮਾਨ ਸਾਹਮਣੇ ਆਇਆ ਹੈ।ਇਸ ਮੌਕੇ ਜਦੋਂ ਪੱਤਰਕਾਰਾਂ ਤੇ ਆਪ ਯੂਥ ਆਗੂ ਹਰਪ੍ਰੀਤ ਸਿੰਘ ਜੌਹਲਾਂ ਨੇ ਉਥੇ ਮੌਜ਼ੂਦ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਅਣਜਾਣਤਾ ਪ੍ਰਗਟਾਉਂਦੇ ਹੋਏ ਕੁੱਝ ਵੀ ਦੱਸਣ ਤੋਂ ਕੰਨੀ ਕਤਰਾਉਂਦੇ ਰਹੇ, ਉਥੇ ਹੀ ਇੱਕ ਮਜ਼ਦੂਰ ਨੇ ਇਥੇ ਵੱਡਾ ਘਪਲਾ ਹੋਣ ਦੀ ਗੱਲ ਮੰਨੀ ਹੈ, ਜਦਕਿ ਰਾਏਕੋਟ ਗੁਦਾਮ ਦੇ ਅਧਿਕਾਰੀ ਤੇ ਕਰਮਚਾਰੀ ਕੁੱਝ ਵੀ ਦੱਸਣ ਤੋਂ ਟਾਲਾ ਵੱਟ ਦੇ ਰਹੇ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੋਬਾਇਲ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਪੀਏ ਨੇ ਫੋਨ ’ਤੇ ਗੱਲਬਾਤ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਚਲਦੇ ਮੰਤਰੀ ਸਾਬ ਬਿਜ਼ੀ ਹਨ ਅਤੇ ਇਸ ਉਪਰੰਤ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ, ਉਥੇ ਹੀ ਵਿਭਾਗ ਦੇ ਚੇਅਰਮੈਨ ਗੁਰਦੇਵ ਸਿੰਘ ਲੱਖਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਇਸ ਮਾਮਲੇ ਦੀ ਜਿਲ੍ਹਾ ਮੈਨੇਜਰ ਨੂੰ ਬਰੀਕੀ ਨਾਲ ਪੜਤਾਲ ਕਰਕੇ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ, ਜੇਕਰ ਇਸ ਗੁਦਾਮ ਵਿਚ ਕਿਸੇ ਕਿਸਮ ਦੀ ਕੋਈ ਹੇਰ-ਫੇਰ ਪਾਈ ਗਈ ਤਾਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Get all latest content delivered to your email a few times a month.