ਤਾਜਾ ਖਬਰਾਂ
ਲੁਧਿਆਣਾ ਪੁਲਿਸ ਨੇ ਕਮਿਸ਼ਨਰ ਪੁਲਿਸ ਸਵਪਨ ਸ਼ਰਮਾ ਅਤੇ ਡੀ.ਸੀ.ਪੀ ਰੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਡਵੀਜ਼ਨ ਨੰਬਰ 6 ਦੀ ਟੀਮ ਵੱਲੋਂ ਖੋਹ ਦੀ ਵਾਰਦਾਤ ਦਾ ਸਫਲ ਟਰੇਸ ਕੀਤਾ। ਮਿਤੀ 29 ਅਗਸਤ, 2025 ਨੂੰ ਏ.ਐਚ. ਅਲਾਇਜ ਰੋਲਿੰਗ ਮਿੱਲ, ਦੁਰਗਾ ਕਲੋਨੀ, ਫੋਕਲ ਪੁਆਇੰਟ, ਫੇਸ-7, ਲੁਧਿਆਣਾ ਵਿਖੇ ਹੋਈ 47,50,000/- ਰੁਪਏ ਦੀ ਖੋਹ ਦੀ ਵਾਰਦਾਤ (ਮੁਕੱਦਮਾ ਨੰਬਰ 203 ਮਿਤੀ 30-8-25 ਅਨੁਸਾਰ ਥਾਣਾ ਡਵੀਜ਼ਨ ਨੰਬਰ-6, ਲੁਧਿਆਣਾ) ਵਿੱਚੋਂ ਕੁੱਲ 28,59,500/- ਰੁਪਏ ਬਰਾਮਦ ਕੀਤੇ ਗਏ।
ਤਫਤੀਸ਼ ਦੌਰਾਨ ਮੁੱਖ ਦੋਸ਼ੀ ਰਾਘਵ ਕੱਕੜ ਨੂੰ ਨੇੜੇ ਮਿਲਟਰੀ ਕੈਂਪ ਸ਼ੇਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਮੋਕਾ ਵਾਰਦਾਤ ਸਮੇਂ ਵਰਤੀ ਚਾਕੂ ਅਤੇ ਐਕਟਿਵਾ ਵੀ ਬਰਾਮਦ ਕੀਤੀ ਗਈ। ਉਸ ਦੀ ਨਿਸ਼ਾਨਦੇਹੀ 'ਤੇ 20,49,500/- ਰੁਪਏ ਬਰਾਮਦ ਹੋਏ, ਜਦਕਿ ਸਾਥੀ ਦੋਸ਼ਣ ਹਰਮਨਜੋਤ ਕੌਰ (ਜਿਸ ਤੋਂ ਪਹਿਲਾਂ 1,60,000/- ਰੁਪਏ ਬਰਾਮਦ ਕੀਤੇ ਗਏ ਸਨ) ਅਤੇ ਉਸ ਦੇ ਮਾਮੇ ਕਰਮਜੀਤ ਸਿੰਘ ਦੀ ਨਿਸ਼ਾਨਦੇਹੀ 'ਤੇ 6,50,000/- ਰੁਪਏ ਬਰਾਮਦ ਕੀਤੇ ਗਏ। ਇਸ ਤਰ੍ਹਾਂ ਕੁੱਲ 28,59,500/- ਰੁਪਏ ਬਰਾਮਦ ਹੋਏ।
ਦੋਸ਼ੀ ਰਾਘਵ ਕੱਕੜ ਭਿੱਖੀਵਿੰਡ, ਜਿਲਾ ਤਰਨਤਾਰਨ ਦਾ ਵਾਸੀ ਹੈ, ਕਰਮਜੀਤ ਸਿੰਘ ਭੁੱਲ ਮਾਜਰਾ, ਜਿਲਾ ਫਤਿਹਗੜ੍ਹ ਸਾਹਿਬ ਤੋਂ ਹੈ ਅਤੇ ਹਰਮਨਜੋਤ ਕੌਰ ਭੁੱਲ ਮਾਜਰਾ, ਜਿਲਾ ਫਤਿਹਗੜ੍ਹ ਸਾਹਿਬ ਤੋਂ ਵਸਨੀਕ ਹੈ। ਪੁਲਿਸ ਮੁਕੱਦਮੇ ਦੀ ਤਫਤੀਸ਼ ਜਾਰੀ ਰੱਖੀ ਹੈ ਅਤੇ ਹੋਰ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫਤਾਰੀ ਦੇ ਲਈ ਕਾਰਵਾਈ ਜਾਰੀ ਹੈ।
Get all latest content delivered to your email a few times a month.