ਤਾਜਾ ਖਬਰਾਂ
ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ. ਅਮਨਦੀਪ ਅਤੇ ਸੀ.ਜੇ.ਐਮ ਸ੍ਰੀ ਮਹੇਸ਼ ਕੁਮਾਰ ਨੇ 08 ਸਤੰਬਰ 2025 ਨੂੰ ਪਿੰਡ ਬੁਰਜ ਟਹਿਲ ਦਾਸ, ਜੋ ਕਿ ਸ਼ਹੀਦ ਭਗਤ ਸਿੰਘ ਨਗਰ ਨਾਲ ਲੱਗਦੇ ਸਤਲੁਜ ਦਰਿਆ ਦੇ ਬੰਨ ਦੇ ਨੇੜੇ ਹੈ, ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਮੌਕੇ ’ਤੇ ਪਿੰਡ ਬੁਰਜ ਟਹਿਲ ਦਾਸ, ਤਲਵੰਡੀ ਸਿੱਬੂ ਅਤੇ ਪੰਦਰਾਵਲ ਦੇ ਸਰਪੰਚਾਂ, ਪਿੰਡ ਵਾਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ।
ਦੌਰੇ ਦੌਰਾਨ, ਸੀ.ਜੇ.ਐਮ-ਕਮ-ਸਕੱਤਰਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਟੀਮਾਂ ਦੇ ਸਹਿਯੋਗ ਨਾਲ ਪੈਰਾ-ਲੀਗਲ ਵਲੰਟੀਅਰਾਂ ਦੀ ਭੂਮਿਕਾ ਵੀ ਬਿਆਨ ਕੀਤੀ। ਮੌਕੇ ’ਤੇ ਬਲਦੇਵ ਭਾਰਤੀ, ਜਰਨੈਲ ਸਿੰਘ ਖੁਰਦ ਆਦਿ ਪੈਰਾ-ਲੀਗਲ ਵਲੰਟੀਅਰ ਵੀ ਹਾਜਰ ਸਨ।
ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ, 60 ਤਰਪਾਲ, 100 ਲੀਟਰ ਡੀਜ਼ਲ, 30 ਪੇਟੀ ਪਾਣੀ ਦੀਆਂ ਬੋਤਲਾਂ ਅਤੇ 10 ਮੈਡੀਕਲ ਕਿੱਟਾਂ ਵੰਡੀਆਂ ਗਈਆਂ। ਸੀ.ਜੇ.ਐਮਾਂ ਨੇ ਇਸ ਦੌਰੇ ਦੌਰਾਨ ਯਕੀਨ ਦਿਵਾਇਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਬਲਾਕ ਪੱਧਰ ’ਤੇ ਟੀਮਾਂ ਦਾ ਗਠਨ ਕਰ ਰਹੀ ਹੈ ਅਤੇ ਲਗਾਤਾਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
Get all latest content delivered to your email a few times a month.