ਤਾਜਾ ਖਬਰਾਂ
ਪੰਜਾਬ ਜੀਆਰਪੀ ਵਿੱਚ ਵੱਡੇ ਪੱਧਰ ‘ਤੇ ਤਬਾਦਲੇ ਹੋਏ ਹਨ। ਸਪੈਸ਼ਲ ਡੀਜੀਪੀ ਵੱਲੋਂ 53 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਵੇਂ ਸਿਰੇ ਨਾਲ ਤਾਇਨਾਤ ਕੀਤਾ ਗਿਆ ਹੈ। ਨਵੀਂ ਸੂਚੀ ਵਿੱਚ ਇੰਸਪੈਕਟਰਾਂ ਤੋਂ ਲੈ ਕੇ ਏਐਸਆਈ ਅਤੇ ਐਸਸੀਟੀ ਅਧਿਕਾਰੀਆਂ ਤੱਕ ਦੇ ਨਾਮ ਸ਼ਾਮਲ ਹਨ।
ਨਵੀਂ ਤਾਇਨਾਤੀ ਅਨੁਸਾਰ, ਇੰਸਪੈਕਟਰ ਹਰਮੇਲ ਸਿੰਘ ਨੂੰ ਪੀਬੀਆਈ ਜੀਆਰਪੀ ਲੁਧਿਆਣਾ ਦਾ ਇੰਚਾਰਜ ਬਣਾਇਆ ਗਿਆ ਹੈ। ਇੰਸਪੈਕਟਰ ਰਿਤੂ ਬਾਲਾ ਨੂੰ ਪੀਬੀਆਈ ਅਤੇ ਵਾਧੂ ਚਾਰਜ ਐਫਆਈਯੂ ਜੀਆਰਪੀ ਅੰਮ੍ਰਿਤਸਰ ਦਿੱਤਾ ਗਿਆ ਹੈ। ਇੰਸਪੈਕਟਰ ਰੁਪਿੰਦਰ ਕੌਰ ਨੂੰ ਸਾਈਬਰ ਸੈੱਲ ਜੀਆਰਪੀ ਹੈੱਡਕੁਆਰਟਰ ਪਟਿਆਲਾ ਭੇਜਿਆ ਗਿਆ ਹੈ।
ਇਸ ਤੋਂ ਇਲਾਵਾ, ਰਜਿੰਦਰ ਸਿੰਘ ਪੰਨੂ ਨੂੰ ਲਾਈਨ ਅਫ਼ਸਰ ਜੀਆਰਪੀ ਪਟਿਆਲਾ, ਏਐਸਆਈ ਰਾਜਾ ਸਿੰਘ ਨੂੰ ਇੰਚਾਰਜ ਜੀਆਰਪੀ ਚੌਕੀ ਬਰਨਾਲਾ ਅਤੇ ਏਐਸਆਈ ਹਰਮੇਸ਼ ਪਾਲ ਨੂੰ ਜੀਆਰਪੀ ਚੌਕੀ ਫਿਲੋਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਏਐਸਆਈ ਰਜਿੰਦਰ ਸਿੰਘ ਨੂੰ ਜੀਆਰਪੀ ਥਾਣਾ ਅੰਮ੍ਰਿਤਸਰ ਅਤੇ ਏਐਸਆਈ ਸੁਰਿੰਦਰ ਪਾਲ ਸਿੰਘ ਨੂੰ ਐਮਟੀਓ/ਐਮਐਸਕੇ ਜੀਆਰਪੀ ਵਜੋਂ ਤਾਇਨਾਤ ਕੀਤਾ ਗਿਆ ਹੈ।
ਲਾਈਨ ਪਟਿਆਲਾ ਵਿੱਚ ਏਐਸਆਈ ਬਲਵਿੰਦਰ ਸਿੰਘ ਨੂੰ ਏ/ਕੇਐਚਸੀ, ਏਐਸਆਈ ਪਰਮਜੀਤ ਸਿੰਘ ਨੂੰ ਕੰਪਿਊਟਰ ਆਪਰੇਟਰ ਡੀਐਸਪੀ ਐਡਮਿਨ ਦਫ਼ਤਰ ਅਤੇ ਏਐਸਆਈ ਓਮ ਪ੍ਰਕਾਸ਼ ਨੂੰ ਆਫਿਸ ਸੁਰੱਖਿਆ ਹੈੱਡਕੁਆਰਟਰ ਪਟਿਆਲਾ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ, ਏਐਸਆਈ ਤਰਸੇਮ ਕੁਮਾਰ ਨੂੰ ਡਿਪਟੀ ਰੀਡਰ ਜ਼ੋਨਲ ਡੀਐਸਪੀ ਅੰਮ੍ਰਿਤਸਰ, ਏਐਸਆਈ ਕੁਲਵੰਤ ਸਿੰਘ ਨੂੰ ਟਰਾਂਜ਼ਿਟ ਕੈਂਪ ਅੰਬਾਲਾ ਅਤੇ ਏਐਸਆਈ ਲਖਵੀਰ ਸਿੰਘ ਨੂੰ ਅਸਾਲਟ ਪੋਸਟ ਖਰੜ ਭੇਜਿਆ ਗਿਆ ਹੈ। ਏਐਸਆਈ ਮਨਜੀਤ ਸਿੰਘ ਨੂੰ ਹੁਸ਼ਿਆਰਪੁਰ ਇੰਚਾਰਜ ਬਣਾਇਆ ਗਿਆ ਹੈ।
ਇਸਦੇ ਨਾਲ ਹੀ, ਐਸਸੀਟੀ ਸਾਹਿਲ ਭਗਤ ਨੂੰ ਰੀਡਰ ਐਸਪੀ ਇਨਵੈਸਟੀਗੇਸ਼ਨ ਜਲੰਧਰ, ਰੋਹਿਤ ਕੁਮਾਰ ਨੂੰ ਡਿਪਟੀ ਰੀਡਰ-ਕਮ-ਆਪਰੇਟਰ ਐਸਪੀ ਦਫ਼ਤਰ ਜਲੰਧਰ, ਸਾਹਿਬ ਸਿੰਘ ਨੂੰ ਜੀਆਰਪੀ ਲੁਧਿਆਣਾ, ਯਾਦਵਿੰਦਰ ਸਿੰਘ ਨੂੰ ਡਾਇਰੀ ਡਿਸਪੈਚ ਹੈੱਡਕੁਆਰਟਰ ਅਤੇ ਏਐਸਆਈ ਤਲਵਿੰਦਰ ਸਿੰਘ ਨੂੰ ਅਸਾਲਟ ਪੋਸਟ ਧਾਰੀਵਾਲ ਵਿੱਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ।
Get all latest content delivered to your email a few times a month.