ਤਾਜਾ ਖਬਰਾਂ
ਪੰਜਾਬ ਤੋਂ ਦੋ ਅਜ਼ਾਦ ਸਾਂਸਦਾਂ ਨੇ ਵੀ ਉਪ ਰਾਸ਼ਟਰਪਤੀ ਚੋਣਾਂ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੈ। ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੇ ਸਾਫ ਕਰ ਦਿੱਤਾ ਹੈ ਕਿ ਉਹ ਵੋਟਿੰਗ ਵਿੱਚ ਹਿੱਸਾ ਨਹੀਂ ਲੈਣਗੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੀ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਚੁੱਕਾ ਹੈ।
ਅਕਾਲੀ ਦਲ ਨੇ ਕਿਹਾ ਸੀ ਕਿ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਉਹਨਾਂ ਦਾ ਪਹਿਲਾ ਫਰਜ਼ ਲੋਕਾਂ ਦੀ ਮਦਦ ਕਰਨਾ ਹੈ, ਨਾ ਕਿ ਚੋਣੀ ਕਾਰਜਵਾਹੀ ਦਾ ਹਿੱਸਾ ਬਣਨਾ। ਇਸ ਵੇਲੇ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਇਕੱਲੀ ਸਾਂਸਦ ਹਨ। ਪਾਰਟੀ ਦਾ ਦੋਸ਼ ਹੈ ਕਿ ਨਾ ਕੇਂਦਰ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੀ ਹੈ।
ਇਸ ਤਰ੍ਹਾਂ ਹੁਣ ਅਕਾਲੀ ਦਲ ਦੇ ਨਾਲ ਨਾਲ ਦੋ ਅਜ਼ਾਦ ਸਾਂਸਦਾਂ ਵੱਲੋਂ ਵੀ ਚੋਣੀ ਬਾਈਕਾਟ ਦੇ ਐਲਾਨ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਇਸ ਫੈਸਲੇ ਦੀ ਚਰਚਾ ਗਰਮ ਹੋ ਗਈ ਹੈ। ਯਾਦ ਰਹੇ ਕਿ ਅੱਜ ਉਪ ਰਾਸ਼ਟਰਪਤੀ ਲਈ ਵੋਟਿੰਗ ਹੋਣੀ ਹੈ।
Get all latest content delivered to your email a few times a month.