ਤਾਜਾ ਖਬਰਾਂ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਰਾਹੀਂ ਚੱਲ ਰਹੇ ਹੈਰੋਇਨ ਤਸਕਰੀ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ 8.187 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਹ ਕਾਰਵਾਈ ਨਸ਼ਾ ਤੇ ਆਤੰਕ ਵਿਰੋਧੀ ਮੁਹਿੰਮ ਹੇਠ ਕੀਤੀ ਗਈ, ਜਿਸ ਨਾਲ ਸਰਹੱਦ ਪਾਰ ਬੈਠੇ ਨਸ਼ਾ ਮਾਫ਼ੀਆ ਦੇ ਮਨਸੂਬਿਆਂ ’ਤੇ ਪਾਣੀ ਫਿਰ ਗਿਆ।
ਲਗਾਤਾਰ ਛਾਪਿਆਂ ਅਤੇ ਪੁਲਿਸ ਦੀ ਰਣਨੀਤੀ ਨਾਲ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਹੋਏ ਲੋਕਾਂ ਵਿੱਚ ਕुख਼ਿਆਤ ਸਮੱਗਲਰ ਸੋਨੀ ਸਿੰਘ ਉਰਫ਼ ਸੋਨੀ ਵੀ ਸ਼ਾਮਲ ਹੈ, ਜਿਸ ’ਤੇ ਪਹਿਲਾਂ ਹੀ ਕਈ ਐਨ.ਡੀ.ਪੀ.ਐੱਸ. ਐਕਟ ਦੇ ਕੇਸ ਦਰਜ ਹਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨਸ਼ਾ ਤਸਕਰ ਹੋਟਲਾਂ ਨੂੰ ਖੇਪਾਂ ਸੰਭਾਲਣ ਲਈ ਡੰਪ ਵਜੋਂ ਵਰਤਦੇ ਸਨ, ਤਾਂ ਜੋ ਆਸਾਨੀ ਨਾਲ ਅੱਗੇ ਸਪਲਾਈ ਕੀਤੀ ਜਾ ਸਕੇ। ਹੁਣ ਪੁਲਿਸ ਵੱਲੋਂ ਇਸ ਗਿਰੋਹ ਦੇ ਹੈਂਡਲਰਾਂ, ਸਪਲਾਈ ਚੇਨਾਂ ਅਤੇ ਫੰਡਿੰਗ ਨੈੱਟਵਰਕ ਦੀ ਪੜਤਾਲ ਜਾਰੀ ਹੈ।
Get all latest content delivered to your email a few times a month.