ਤਾਜਾ ਖਬਰਾਂ
ਭਾਰਤ ਨੇ ਮੈਨਜ਼ ਹਾਕੀ ਏਸ਼ੀਆ ਕੱਪ 2025 'ਚ ਇਤਿਹਾਸ ਰਚ ਦਿੱਤਾ। ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿਚ ਹੋਏ ਫਾਈਨਲ ਮੁਕਾਬਲੇ ਵਿਚ ਟੀਮ ਇੰਡੀਆ ਨੇ ਪਿਛਲੀ ਚੈਂਪੀਅਨ ਦੱਖਣੀ ਕੋਰੀਆ ਨੂੰ 4-1 ਨਾਲ ਹਰਾਕੇ ਖਿਤਾਬ ਆਪਣੇ ਨਾਮ ਕਰ ਲਿਆ। ਇਹ ਚੌਥੀ ਵਾਰ ਹੈ ਜਦੋਂ ਭਾਰਤੀ ਟੀਮ ਨੇ ਏਸ਼ੀਆ ਕੱਪ ਜਿੱਤਿਆ ਹੈ ਅਤੇ ਲਗਭਗ ਅੱਠ ਸਾਲਾਂ ਬਾਅਦ ਟ੍ਰਾਫ਼ੀ ਵਾਪਸ ਆਪਣੇ ਖੇਮੇ ਵਿਚ ਲਿਆਂਦੀ ਹੈ। ਇਸ ਜਿੱਤ ਨਾਲ ਭਾਰਤ ਨੇ 2026 ਵਰਲਡ ਕੱਪ ਲਈ ਵੀ ਆਪਣੀ ਯੋਗਤਾ ਪੱਕੀ ਕਰ ਲਈ।
ਫਾਈਨਲ ਦੀ ਸ਼ੁਰੂਆਤ ਹੀ ਭਾਰਤ ਲਈ ਸ਼ਾਨਦਾਰ ਰਹੀ ਜਦੋਂ ਪਹਿਲੇ ਮਿੰਟ ਵਿਚ ਸੁਖਜੀਤ ਸਿੰਘ ਨੇ ਗੋਲ ਕਰ ਦਿੱਤਾ। ਦੂਜੇ ਕਵਾਰਟਰ ਵਿਚ ਦਿਲਪ੍ਰੀਤ ਸਿੰਘ ਨੇ ਸਕੋਰ ਦੋਗੁਣਾ ਕੀਤਾ। ਤੀਜੇ ਕਵਾਰਟਰ ਵਿਚ ਵੀ ਦਿਲਪ੍ਰੀਤ ਨੇ ਗੋਲ ਕਰਕੇ ਭਾਰਤ ਨੂੰ 3-0 ਨਾਲ ਮਜ਼ਬੂਤ ਲੀਡ ਦਿਵਾਈ। ਚੌਥੇ ਕਵਾਰਟਰ ਵਿਚ ਅਮਿਤ ਰੋਹਿਦਾਸ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਟੀਮ ਦਾ ਸਕੋਰ 4-0 ਕਰ ਦਿੱਤਾ। ਕੋਰੀਆ ਦੀ ਓਰੋਂ ਸਿਰਫ਼ ਸੋਨ ਡਾਇਨ ਹੀ ਇਕ ਗੋਲ ਕਰ ਸਕਿਆ।
ਇਸ ਇਤਿਹਾਸਕ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਲ ਸਿਰਫ਼ ਹਾਕੀ ਨਹੀਂ ਸਗੋਂ ਪੂਰੇ ਦੇਸ਼ ਦੇ ਖੇਡਾਂ ਲਈ ਮਾਣ ਵਾਲਾ ਹੈ। ਉਨ੍ਹਾਂ ਖਿਡਾਰੀਆਂ ਲਈ ਕਾਮਨਾ ਕੀਤੀ ਕਿ ਉਹ ਅੱਗੇ ਵੀ ਨਵੇਂ ਮਾਪਦੰਡ ਸਥਾਪਤ ਕਰਦੇ ਰਹਿਣ ਅਤੇ ਭਾਰਤ ਦਾ ਮਾਣ ਵਧਾਉਂਦੇ ਰਹਿਣ।
Get all latest content delivered to your email a few times a month.