ਤਾਜਾ ਖਬਰਾਂ
ਸੁਲਤਾਨਪੁਰ ਲੋਧੀ ਤੋਂ ਸਵੇਰੇ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਖਿਜਰਪੁਰ ਪਿੰਡ ਦੇ ਨੇੜਲੇ ਐਡਵਾਂਸ ਬੰਨ੍ਹ ਨੂੰ ਬਿਆਸ ਦਰਿਆ ਦੀਆਂ ਤਿੱਖੀਆਂ ਲਹਿਰਾਂ ਨੇ ਖੋਖਲਾ ਕਰ ਦਿੱਤਾ ਹੈ। ਇਹ ਬੰਨ੍ਹ ਕਿਸੇ ਵੀ ਸਮੇਂ ਟੁੱਟ ਸਕਦਾ ਹੈ, ਜਿਸ ਕਾਰਨ ਨਾ ਸਿਰਫ਼ 5000 ਏਕੜ ਫਸਲ ਸਗੋਂ ਬਾਜਾ, ਅੰਮਿਤਪੁਰ ਸਮੇਤ ਕਈ ਪਿੰਡ ਅਤੇ ਸਰਕਾਰੀ ਸਕੂਲ ਵੀ ਖ਼ਤਰੇ ਹੇਠ ਆ ਗਏ ਹਨ। ਪਿਛਲੇ 33 ਦਿਨਾਂ ਤੋਂ 15 ਪਿੰਡਾਂ ਦੇ ਵਸਨੀਕ ਬੰਨ੍ਹ ਨੂੰ ਬਚਾਉਣ ਲਈ ਲਗਾਤਾਰ ਮਿਹਨਤ ਕਰ ਰਹੇ ਸਨ, ਪਰ ਦਰਿਆ ਦੇ ਤੇਜ਼ ਢਾਹ ਅਤੇ ਮੌਸਮੀ ਮਾਰ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ ਲੋਕਾਂ ਵਿੱਚ ਬੇਚੈਨੀ ਵਧਾ ਦਿੱਤੀ ਹੈ।
Get all latest content delivered to your email a few times a month.