ਤਾਜਾ ਖਬਰਾਂ
ਅੱਜ ਪਿੰਡ ਹਿੰਮਤਪੁਰਾ ਵਿੱਚ ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ ਵੱਲੋਂ 65 ਲੱਖ ਰੁਪਏ ਦੀ ਲਾਗਤ ਵਾਲੇ 220 ਕੇਵੀ ਗਰਿੱਡ ਅਤੇ ਹਿੰਮਤਪੁਰਾ ਇੰਡਸਟਰੀ ਦੇ ਲੋਡ ਨੂੰ ਵੱਖਰਾ ਕਰਨ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਦੇ ਨਾਲ ਹੁਣ ਇੰਡਸਟਰੀ ਅਤੇ ਪਿੰਡ ਹਿੰਮਤਪੁਰਾ ਦੀ ਬਿਜਲੀ ਸਪਲਾਈ ਅਲੱਗ ਹੋ ਜਾਵੇਗੀ, ਜਿਸ ਨਾਲ ਵਿਆਪਾਰੀ ਅਤੇ ਕਿਸਾਨਾਂ ਲਈ ਬਿਜਲੀ ਦੀ ਸਹੂਲਤ ਵਿੱਚ ਸੁਧਾਰ ਆਏਗਾ।
ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੇ ਕਿਸਾਨਾਂ ਅਤੇ ਗ੍ਰਾਮੀਣ ਇਲਾਕਿਆਂ ਲਈ ਇਤਿਹਾਸਕ ਫੈਸਲੇ ਲਏ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਗਰਿੱਡਾਂ ਨੂੰ ਅੱਪਡੇਟ ਕਰਕੇ ਉਨ੍ਹਾਂ ਦੀ ਸਮਰੱਥਾ ਵਧਾਈ ਹੈ, ਜਿਸ ਨਾਲ ਬਿਜਲੀ ਅੰਡਰਲੋਡ ਹੋਣ ਦੇ ਮੌਕੇ ਘਟ ਜਾਂਦੇ ਹਨ। ਇਸ ਤੋਂ ਇਲਾਵਾ, ਖੇਤਾਂ ਵਿੱਚ ਦਿਨ ਦੇ ਸਮੇਂ ਪੂਰੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਤਾਂ ਕਿ ਕਿਸਾਨ ਰਾਤ ਨੂੰ ਆਪਣੇ ਪਰਿਵਾਰ ਨਾਲ ਆਰਾਮ ਕਰ ਸਕਣ।
ਵਿਧਾਇਕ ਨੇ ਹੜ੍ਹ ਪੀੜਤ ਖੇਤਰਾਂ ਵਿੱਚ ਸਰਕਾਰ ਵੱਲੋਂ ਕੀਤੀ ਗਈ ਮਦਦ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਵੀ ਇਨਸਾਨੀਅਤ ਦੇ ਨਾਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਭੇਜ ਰਹੇ ਹਨ।
ਉਦਘਾਟਨ ਸਮਾਰੋਹ ਵਿੱਚ ਗ੍ਰਾਮ ਪੰਚਾਇਤ, ਸਕੂਲ ਸਟਾਫ, ਸੰਤ ਬਾਬਾ ਜੀਤ ਸਿੰਘ, ਸੰਤ ਬਾਬਾ ਜਸਵੰਤ ਸਿੰਘ ਅਤੇ ਪਿੰਡ ਵਾਸੀਆਂ ਦੀ ਵੱਡੀ ਹਾਜ਼ਰੀ ਰਹੀ। ਸੰਤ ਬਾਬਾ ਜੀਤ ਸਿੰਘ ਨੇ ਵਿਧਾਇਕ ਅਤੇ ਹੋਰ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਤੇ ਐਕਸੀਅਨ, ਐਸ.ਡੀ.ਓ., ਜੇ.ਈ., ਗਰਿੱਡ ਮੁਲਾਜ਼ਮ, ਐਲ.ਐਮ., ਸੀ.ਐਚ.ਵੀ., ਸੀ.ਐਮ.ਵੀ., ਐਸ.ਐਸ.ਏ., ਸਰਪੰਚ, ਪੰਚਾਂ, ਸੋਸਾਇਟੀ ਪ੍ਰਧਾਨ ਅਤੇ ਵੱਖ-ਵੱਖ ਸਮਾਜ ਸੇਵਕ, ਸੈਨਿਕ, ਨੌਜਵਾਨ ਅਤੇ ਪਿੰਡ ਵਾਸੀ ਹਾਜ਼ਰ ਸਨ। ਖਾਣ-ਪੀਣ ਦਾ ਪ੍ਰਬੰਧ ਲਖਵੀਰ ਸਿੰਘ ਕਨੇਡੀਅਨ ਵੱਲੋਂ ਕੀਤਾ ਗਿਆ।
Get all latest content delivered to your email a few times a month.