IMG-LOGO
ਹੋਮ ਰਾਸ਼ਟਰੀ: ਟੈਕਸ ਘਟੇ, ਪਰ ਗਹਿਣਿਆਂ ਦੀ ਕੀਮਤ ਵਧੀ — ਸੋਨੇ-ਚਾਂਦੀ ਦੇ...

ਟੈਕਸ ਘਟੇ, ਪਰ ਗਹਿਣਿਆਂ ਦੀ ਕੀਮਤ ਵਧੀ — ਸੋਨੇ-ਚਾਂਦੀ ਦੇ ਭਾਵ ਰਿਕਾਰਡ ‘ਤੇ

Admin User - Sep 04, 2025 11:41 AM
IMG

ਜੀਐਸਟੀ ਕੌਂਸਲ ਦੀ ਤਾਜ਼ਾ ਮੀਟਿੰਗ ਮਗਰੋਂ ਕੇਂਦਰ ਸਰਕਾਰ ਵੱਲੋਂ ਟੈਕਸ ਪ੍ਰਣਾਲੀ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਸਰਕਾਰ ਦਾ ਮੰਨਣਾ ਹੈ ਕਿ ਇਹ ਕਦਮ ਆਮ ਜਨਤਾ ਨੂੰ ਰਾਹਤ ਦੇਣ ਦੇ ਨਾਲ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੋਵੇਗਾ। ਰਿਪੋਰਟਾਂ ਮੁਤਾਬਕ, ਰੋਜ਼ਮਰਰਾ ਵਰਤੋਂ ਦੇ ਕਈ ਸਮਾਨਾਂ ਦੇ ਦਾਮ ਘਟ ਸਕਦੇ ਹਨ।


ਇਸਦੇ ਉਲਟ, ਸੋਨੇ ਦੀਆਂ ਕੀਮਤਾਂ ਲਗਾਤਾਰ ਚੜ੍ਹਦੀਆਂ ਜਾ ਰਹੀਆਂ ਹਨ। ਤਾਜ਼ਾ ਭਾਵਾਂ ਅਨੁਸਾਰ, ਦੇਸ਼ ਦੇ ਅੰਦਰ 24 ਕੈਰਟ ਸੋਨਾ ₹1,06,980 ਪ੍ਰਤੀ 10 ਗ੍ਰਾਮ, 22 ਕੈਰਟ ₹98,060 ਅਤੇ 18 ਕੈਰਟ ਸੋਨਾ ₹80,240 ‘ਤੇ ਵਪਾਰ ਹੋ ਰਿਹਾ ਹੈ। ਜਿੱਥੇ 24 ਕੈਰਟ ਸੋਨਾ ਮੁੱਖ ਤੌਰ ‘ਤੇ ਨਿਵੇਸ਼ ਲਈ ਖਰੀਦਿਆ ਜਾਂਦਾ ਹੈ, ਉੱਥੇ 22 ਅਤੇ 18 ਕੈਰਟ ਵਧੇਰੇ ਗਹਿਣਿਆਂ ਲਈ ਵਰਤੇ ਜਾਂਦੇ ਹਨ।


ਵੱਖ-ਵੱਖ ਸ਼ਹਿਰਾਂ ਦੇ ਰੇਟ


ਰਾਜਧਾਨੀ ਦਿੱਲੀ ਵਿੱਚ 24 ਕੈਰਟ ਸੋਨੇ ਦੀ ਕੀਮਤ ₹1,07,130, 22 ਕੈਰਟ ਦੀ ₹98,210 ਅਤੇ 18 ਕੈਰਟ ਦੀ ₹80,360 ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਜਦਕਿ ਮੁੰਬਈ, ਚੇਨਈ, ਕੋਲਕਾਤਾ ਅਤੇ ਬੈਂਗਲੁਰੂ ਵਿੱਚ 24 ਕੈਰਟ ਸੋਨਾ ₹1,06,980, 22 ਕੈਰਟ ₹98,060 ਅਤੇ 18 ਕੈਰਟ ਸੋਨਾ ₹81,160 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ।


ਚਾਂਦੀ ਦੇ ਭਾਵ


ਚਾਂਦੀ ਵੀ ਪਿੱਛੇ ਨਹੀਂ ਹੈ। ਮੁੰਬਈ ਵਿੱਚ ਚਾਂਦੀ ₹1,27,100 ਪ੍ਰਤੀ ਕਿਲੋ, ਚੇਨਈ ਵਿੱਚ ₹1,37,100 ਪ੍ਰਤੀ ਕਿਲੋ ਜਦਕਿ ਦਿੱਲੀ ਅਤੇ ਕੋਲਕਾਤਾ ਵਿੱਚ ਇਹ ਭਾਵ ₹1,71,100 ਪ੍ਰਤੀ ਕਿਲੋ ਦਰਜ ਕੀਤੇ ਗਏ ਹਨ। ਸੋਨੇ-ਚਾਂਦੀ ਦੀਆਂ ਕੀਮਤਾਂ ਕਿਉਂ ਚੜ੍ਹਦੀਆਂ-ਘਟਦੀਆਂ ਹਨ?


ਸੋਨੇ-ਚਾਂਦੀ ਦੇ ਰੇਟ ਹਰ ਰੋਜ਼ ਉਤਾਰ-ਚੜ੍ਹਾਅ ਕਰਦੇ ਹਨ। ਸਭ ਤੋਂ ਵੱਡਾ ਕਾਰਨ ਡਾਲਰ ਅਤੇ ਰੁਪਏ ਦੀ ਕੀਮਤ ਦਾ ਸੰਬੰਧ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਡਾਲਰ ਵਿੱਚ ਨਿਰਧਾਰਤ ਹੁੰਦੀ ਹੈ। ਇਸ ਕਰਕੇ ਜਦੋਂ ਰੁਪਈਆ ਕਮਜ਼ੋਰ ਹੁੰਦਾ ਹੈ ਜਾਂ ਡਾਲਰ ਮਜ਼ਬੂਤ ਹੁੰਦਾ ਹੈ, ਤਾਂ ਭਾਰਤ ਵਿੱਚ ਸੋਨਾ ਮਹਿੰਗਾ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਸੋਨਾ ਆਯਾਤ ‘ਤੇ ਨਿਰਭਰ ਹੈ, ਇਸ ਕਰਕੇ ਸ਼ੁਲਕ, ਜੀਐਸਟੀ ਤੇ ਹੋਰ ਟੈਕਸ ਵੀ ਕੀਮਤਾਂ ‘ਤੇ ਸਿੱਧਾ ਅਸਰ ਪਾਂਦੇ ਹਨ।

ਵਿਦੇਸ਼ੀ ਹਾਲਾਤ ਜਿਵੇਂ ਕਿ ਯੁੱਧ, ਵਿਸ਼ਵ-ਪੱਧਰੀ ਮੰਦਗੀ ਜਾਂ ਵਿਆਜ ਦਰਾਂ ਦੇ ਉਤਾਰ-ਚੜ੍ਹਾਅ ਵੀ ਸੋਨੇ-ਚਾਂਦੀ ਦੇ ਭਾਵਾਂ ਨੂੰ ਪ੍ਰਭਾਵਿਤ ਕਰਦੇ ਹਨ। ਅਸਥਿਰ ਸਥਿਤੀਆਂ ਵਿੱਚ ਨਿਵੇਸ਼ਕ ਇਨ੍ਹਾਂ ਧਾਤਾਂ ਨੂੰ ਸੁਰੱਖਿਅਤ ਨਿਵੇਸ਼ ਮੰਨਦੇ ਹਨ।


ਭਾਰਤ ਵਿੱਚ ਸੋਨੇ ਦੀ ਮੰਗ ਸਮਾਜਕ ਅਤੇ ਸੱਭਿਆਚਾਰਕ ਕਾਰਨਾਂ ਕਰਕੇ ਵੀ ਬਹੁਤ ਜ਼ਿਆਦਾ ਹੈ। ਵਿਆਹਾਂ ਅਤੇ ਤਿਉਹਾਰਾਂ ‘ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ, ਜਿਸ ਨਾਲ ਇਸ ਦੀ ਮੰਗ ਹੋਰ ਵਧਦੀ ਹੈ। ਇਸੇ ਕਰਕੇ ਮਹਿੰਗਾਈ ਦੇ ਦੌਰ ਵਿੱਚ ਵੀ ਸੋਨੇ ਦੀ ਚਮਕ ਘਟਦੀ ਨਹੀਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.